Close
Menu

ਸਾਊਦੀ ਅਰਬ ਦੇ ਸਾਬਕਾ ਮੰਤਰੀ ਸਾਊਦ ਅਲ ਫੈਜਲ ਦਾ ਹੋਇਆ ਦਿਹਾਂਤ

-- 10 July,2015

ਰਿਯਾਦ- ਵਿਸ਼ਵ ‘ਚ ਸਭ ਤੋਂ ਲੰਬੇ ਸਮੇਂ ਕਰੀਬ 40 ਸਾਲਾਂ ਤੱਕ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਰਹੇ ਸਾਊਦ ਅਲ-ਫੈਜ਼ਲ ਦਾ 75 ਸਾਲ ਦੀ ਉਮਰ ‘ਚ ਵੀਰਵਾਰ ਨੂੰ ਦਿਹਾਂਤ ਹੋ ਗਿਆ ਹੈ। ਸਾਊਦੀ ਅਰਬ ਦੇ ਸ਼ਾਸਕ ਪਰਿਵਾਰ ਦੇ ਕਰੀਬੀ ਅਲ ਅਰਬੀਆ ਚੈਨਲ ਨੇ ਪ੍ਰਿੰਸ ਸਾਊਦ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਪ੍ਰਿੰਸ ਸਾਦ 29 ਅਪ੍ਰੈਲ ਨੂੰ ਵਿਦੇਸ਼ ਮੰਤਰੀ ਦੇ ਜ਼ਿੰਮੇਦਾਰੀ ਤੋਂ ਮੁਕਤ ਹੋਏ ਸਨ। ਉਨ੍ਹਾਂ ਦੇ ਸਥਾਨ ‘ਤੇ ਅਮਰੀਕਾ ‘ਚ ਸਾਊਦੀ ਅਰਬ ਦੇ ਰਾਜਦੂਤ ਰਹੇ ਅਦੇਲ ਅਲ ਜੁਬੇਰ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਪ੍ਰਿੰਸ ਸਾਊਦ ਦਾ ਸਾਊਦੀ ਵਿਦੇਸ਼ ਦੀ ਨੀਤੀ ‘ਚ ਕਾਫੀ ਪ੍ਰਭਾਵਸ਼ਾਲੀ ਭੂਮਿਕਾ ਰਹੀ। ਵਿਦੇਸ਼ ਮੰਤਰਾਲੇ ਦੀ ਜ਼ਿੰਮੇਦਾਰੀ ਤੋਂ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਕਿੰਗ ਸਲਮਾਨ ਦੇ ਅਧਿਕਾਰਿਕ ਸਲਾਹਕਾਰ ਦੇ ਰੂਪ ‘ਚ ਆਪਣੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ।

Facebook Comment
Project by : XtremeStudioz