Close
Menu

ਸਾਊਦੀ ਅਰਬ ਦੇ ਹਵਾਈ ਹਮਲਿਆਂ ‘ਚ ਯਮਨ ਦੇ ਕਰੀਬ 100 ਲੋਕਾਂ ਦੀ ਮੌਤ

-- 07 July,2015

ਦੁਬਈ— ਯਮਨ ‘ਤੇ ਸਾਊਦੀ ਅਰਬ ਦੀ ਨਿਗਰਾਨੀ ਵਾਲੇ ਦੇਸ਼ਾਂ ਦੇ ਹਵਾਈ ਹਮਲਿਆਂ ‘ਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਦਖਲ ਦੇ ਬਾਵਜੂਦ ਇਥੇ ਹਵਾਈ ਹਮਲੇ ਰੁੱਖ ਨਹੀਂ ਰਹੇ ਹਨ। ਸਾਊਦੀ ਅਰਬ ਦੀ ਨਿਗਰਾਨੀ ਵਾਲੇ ਦੇਸ਼ਾਂ ਅਤੇ ਈਰਾਨ ਸਮਰਥਿਤ ਹਾਓਤੀ ਵਿਦਰੋਹੀਆਂ ਵਿਚਾਲੇ ਛੀੜੀ ਜੰਗ ‘ਚ ਮਾਰਚ ਤੋਂ ਲੈ ਕੇ ਹੁਣ ਤੱਕ ਯਮਨ ‘ਚ ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਚੁਕੀ ਹੈ।
ਸਾਊਦੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਮਲੇ ਹਾਓਤੀ ਲੜਾਕਿਆਂ ‘ਤੇ ਕੀਤੇ ਜਾ ਰਹੇ ਹਨ। ਆਮ ਨਾਗਰਿਕਾਂ ‘ਤੇ ਹਮਲਾ ਸਾਡਾ ਟੀਚਾ ਨਹੀਂ ਹੈ। ਉਥੇ ਹੀ ਯਮਨ ‘ਚ ਸੰਯੁਕਤ ਰਾਸ਼ਟਰ ਦੇ ਮਾਹਿਰ ਦੂਤ ਇਸਮਾਇਲ ਅੋਉੱਲਦ ਸ਼ੇਖ ਅਹਿਮਦ ਨੇ ਹਾਓਤੀ ਵਿਦਰੋਹੀਆਂ ਨਾਲ ਗੱਲਬਾਤ ਕਰਕੇ ਜੰਗਬੰਦੀ ਦੀ ਅਪੀਲ ਕੀਤੀ ਹੈ। ਇਨ੍ਹਾਂ ਤਾਜ਼ਾ ਹਮਲਿਆਂ ਨਾਲ ਜੰਗਬੰਦੀ ਦੀਆਂ ਕੋਸ਼ਿਸ਼ਾਂ ‘ਤੇ ਰੋਕ ਲੱਗ ਸਕਦੀ ਹੈ।

Facebook Comment
Project by : XtremeStudioz