Close
Menu

ਸਾਊਦੀ ਅਰਬ ਪਹਿਲੀ ਮਹਿਲਾ ਕਾਰਕੁੰਨ ਨੂੰ ਮੌਤ ਦੀ ਸਜ਼ਾ ਦੇਣ ਦੀ ਤਿਆਰੀ ‘ਚ

-- 22 August,2018

ਰਿਆਦ — ਸਾਊਦੀ ਅਰਬ ਅਕਸਰ ਆਪਣੇ ਫੈਸਲਿਆਂ ਕਾਰਨ ਚਰਚਾ ਵਿਚ ਰਹਿੰਦਾ ਹੈ। ਹਾਲ ਹੀ ਵਿਚ ਲਏ ਫੈਸਲੇ ਮੁਤਾਬਕ ਹੁਣ ਸਾਊਦੀ ਅਰਬ ਮਹਿਲਾ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੈਨੇਡਾ ਨਾਲ ਰਿਸ਼ਤਿਆਂ ਵਿਚ ਤਣਾਅ ਕਾਰਨ ਦੇਸ਼ ਦੀ ਪਹਿਲੀ ਮਹਿਲਾ ਕਾਰਕੁੰਨ ਨੂੰ ਮੌਤ ਦੀ ਸਜ਼ਾ ਦੇਣ ਦੀ ਤਿਆਰੀ ਕਰ ਰਿਹਾ ਹੈ। ਮਹਿਲਾ ਕਾਰਕੁੰਨ ਦਾ ਸਿਰ ਕਲਮ ਕਰ ਕੇ ਮੌਤ ਦੇ ਘਾਟ ਉਤਾਰਿਆ ਜਾਵੇਗਾ। 

29 ਸਾਲਾ ਇਸਰਾ ਅਲ-ਘੋਮਘਮ ਨੂੰ ਉਸ ਦੇ ਪਤੀ ਮੂਸਾ ਅਲ-ਹਾਸ਼ੀਮ ਦੇ ਨਾਲ ਦਸੰਬਰ 2015 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ‘ਤੇ ਪੂਰਬੀ ਕਾਤਿਫ ਸੂਬੇ ਵਿਚ ਅਰਬ ਕ੍ਰਾਂਤੀ ਦੇ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨ ਆਯੋਜਿਤ ਕਰਨ ਦਾ ਦੋਸ਼ ਸੀ। ਇਸੇ ਮਹੀਨੇ ਰਿਆਦ ਦੀ ਵਿਸ਼ੇਸ਼ ਅਪਰਾਧਕ ਅਦਾਲਤ ਵਿਚ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਇਸਰਾ ਅਤੇ 5 ਹੋਰ ਦੋਸ਼ੀਆਂ ਦੇ ਸਿਰ ‘ਅੱਤਵਾਦ ਵਿਰੋਧੀ ਕਾਨੂੰਨ’ ਦੇ ਤਹਿਤ ਕਲਮ ਕਰਨ ਦੀ ਮੰਗ ਕੀਤੀ ਸੀ। ਕਾਰਕੁੰਨ ਇਸ ਫੈਸਲੇ ਵਿਰੁੱਧ ਅਪੀਲ ਕਰ ਚੁੱਕੇ ਹਨ, ਜਿਸ ‘ਤੇ ਅਕਤਬੂਰ ਵਿਚ ਫੈਸਲਾ ਕੀਤਾ ਜਾਵੇਗਾ। ਜੇ ਮੌਤ ਦੀ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ ਤਾਂ ਇਸ ਨੂੰ ਕਿੰਗ ਸਲਮਾਨ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ ਜੋ ਜ਼ਿਆਦਾਤਰ ਹਰ ਵਾਰ ਮੌਤ ਦੀ ਸਜ਼ਾ ਦੇਣ ‘ਤੇ ਮੋਹਰ ਲਗਾਉਂਦੇ ਰਹੇ ਹਨ। 

 

ਜਰਮਨੀ ਸਥਿਤ ਯੂਰਪੀਅਨ ਸਾਊਦੀ ਓਰਗੇਨਾਈਜੇਸ਼ਨ ਫੌਰ ਹਿਊਮਨ ਰਾਈਟਸ (ESOHR) ਮੁਤਾਬਕ ਘੋਮਘਮ ਇਕ ਮਸ਼ਹੂਰ ਕਾਰਕੁੰਨ ਹੈ। ESOHR ਦੇ ਨਿਦੇਸ਼ਕ ਅਲੀ ਅਦੁਬਿਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਫੈਸਲਾ ਡੂੰਘੀ ਰੂੜ੍ਹੀਵਾਦੀ ਦੇਸ਼ ਵਿਚ ਮਹਿਲਾ ਕਾਰਕੁੰਨਾਂ ਲਈ ਖਤਰਨਾਕ ਉਦਾਹਰਨ ਪੇਸ਼ ਕਰਦਾ ਹੈ। ESOHR ਘੋਮਘਮ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਿਹਾ ਹੈ। ਸਮੂਹ ਦਾ ਕਹਿਣਾ ਹੈ ਕਿ ਘੋਮਘਮ ਨੂੰ ਬੀਤੇ 3 ਸਾਲ ਤੋਂ ਕੈਦ ਵਿਚ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਉਸ ਨੂੰ ਵਕੀਲ ਤੱਕ ਕਰਨ ਦਾ ਅਧਿਕਾਰ ਨਹੀਂ ਮਿਲਿਆ। ਘੋਮਘਮ ਨੂੰ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਸ਼ੀਆ ਵਿਰੋਧੀ ਸਰਕਾਰ ਦੇ ਭੇਦਭਾਵ ਨੂੰ ਖਤਮ ਕਰਨ ਦੀ ਮੰਗ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਭਾਵੇਂਕਿ ਸਾਊਦੀ ਅਧਿਕਾਰੀਆਂ ਨੇ ਇਸ ਖਬਰ ‘ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ।

Facebook Comment
Project by : XtremeStudioz