Close
Menu

ਸਾਊਦੀ ਅਰਬ ਗ਼ੈਰਕਾਨੂੰਨੀ ਕਾਮਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ

-- 10 March,2015

ਰਿਆਧ,ਸਾਊਦੀ ਅਰਬ ਸਰਕਾਰ ਨੇ ਦੇਸ਼ ਅੰਦਰ ਰਹਿ ਰਹੇ ਗੈਰ-ਕਾਨੂੰਨੀ ਕਾਮਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਛੇੜਨ ਦਾ ਫੈਸਲਾ ਕੀਤਾ ਹੈ। ਇਥੋਂ ਦੀ ਸਰਕਾਰੀ ਸਾਊਦੀ ਪ੍ਰੈੱਸ ਏਜੰਸੀ (ਸਪਾ) ਨੇ ਕਿਰਤ ਤੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ  ਪੁਸ਼ਟੀ ਕੀਤੀ ਹੈ। ਉਨ੍ਹਾਂ ਕੰਪਨੀਆਂ ਦੇ ਅਮਲੇ ’ਤੇ ਸਖਤ ਕਾਰਵਾਈ ਹੋਵੇਗੀ ਜਿਨ੍ਹਾਂ ਨੇ ਗੈਰ-ਕਾਨੂੰਨੀ ਕਾਮੇ ਆਪਣੇ ਕੋਲ ਰੱਖੇ ਹੋਏ ਹਨ ਜਿਹੜੀਆਂ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਦੇ ਵੇਰਵੇ ਰਜਿਸਟਰ ਨਹੀਂ ਕਰਾਏ ਹੋਏ, ਉਨ੍ਹਾਂ ਨੂੰ 27000 ਅਮਰੀਕੀ ਡਾਲਰ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਲ੍ਹ ਵੀ ਹੋ ਸਕਦੀ ਹੈ। ਸਜ਼ਾ ਭੁਗਤਣ ਬਾਅਦ ਮੈਨੇਜਰ ਨੂੰ ਦੇਸ਼ ਵਿੱਚੋਂ ਕੱਢਿਆ ਜਾ ਸਕਦਾ ਹੈ, ਅਜਿਹੇ ਵਿਅਕਤੀ, ਜਿਹੜੇ ਹੱਜ ਬਾਅਦ ਨਿਰਧਾਰਤ ਸਮੇਂ ਨਾਲੋਂ ਜ਼ਿਆਦਾ ਰੁਕੇ ਹੋਏ ਹਨ, ਉਨ੍ਹਾਂ ਨੂੰ ਦੇਸ਼ ਅੰਦਰੋਂ ਕੱਢ ਦਿੱਤਾ ਜਾਵੇਗਾ। ਪੁਲੀਸ ਛਾਪੇ ਮਾਰ ਕੇ ਕੰਪਨੀਆਂ ਦੇ ਰਿਕਾਰਡ ਜਾਂਚੇਗੀ। ਰਿਹਾਇਸ਼ਾਂ ਉਪਰ ਵੀ ਛਾਪੇ ਮਾਰੇ ਜਾਣਗੇ।
ਸਾਊਦੀ ਅਰਬ ਨੇ 2013 ਦੌਰਾਨ 60,000 ਗੈਰ-ਕਾਨੂੰਨੀ ਵਿਦੇਸ਼ੀ ਕਾਮੇ ਉਨ੍ਹਾਂ ਦੇ ਦੇਸ਼ਾਂ ਵਿੱਚੋਂ ਭੇਜੇ ਸਨ। ਇਸ ਤੋਂ ਪਹਿਲਾਂ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਆਪਣੇ ਕਾਗਜ਼-ਪੱਤਰ ਠੀਕ ਕਰਵਾ ਲੈਣ। ਕਰੀਬ ਦਸ ਲੱਖ ਪਰਵਾਸੀਆਂ, ਜੋ ਵੱਖ-ਵੱਖ ਦੇਸ਼ਾਂ ਤੋਂ ਸਨ, ਨੇ ਇਸ ਮੁਆਫੀ ਸਮੇਂ ਦਾ ਲਾਹਾ ਲਿਆ ਤੇ ਆਪਣੇ ਕਾਗਜ਼-ਪੱਤਰ ਸਹੀ ਕਰਵਾਏ ਜਾਂ ਆਪੋ-ਆਪਣੇ ਦੇਸ਼ ਪਰਤ ਗਏ। ਕਰੀਬ ਚਾਰ ਲੱਖ ਪਰਵਾਸੀ ਆਪਣੇ ਲਈ ਸਪਾਂਸਰ ਲੱਭਣ ਵਿੱਚ ਸਫਲ ਹੋ ਗਏ ਸਨ।

Facebook Comment
Project by : XtremeStudioz