Close
Menu

ਸਾਊਦੀ ਗਠਬੰਧਨ ਨੇ ਹਾਊਤੀ ਕੰਟਰੋਲ ਸਰਕਾਰੀ ਭਵਨਾਂ ‘ਤੇ ਕੀਤੀ ਬੰਬਬਾਰੀ

-- 06 September,2015

ਸਨਾ- ਸਾਊਦੀ ਅਰਬ ਦੀ ਅਗਵਾਈ ਵਾਲੇ ਦੇਸ਼ਾਂ ਦੇ ਜਹਾਜ਼ਾਂ ਨੇ ਸ਼ੁੱਕਰਵਾਰ ਰਾਤ ਨੂੰ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਸਮਰਥਕ ਸੈਨਾ ਦੇ ਕੈਂਪਾਂ ‘ਤੇ ਹਵਾਈ ਹਮਲਾ ਕੀਤਾ ਹੈ। ਇਹ ਹਮਲਾ ਗਠਬੰਧਨ ਦੇ 50 ਸੈਨਿਕਾਂ ਦੇ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਕੀਤਾ ਗਿਆ। ਗਠਬੰਧਨ ਦੇ ਦੇਸ਼ਾਂ ਦੇ ਜਹਾਜ਼ਾਂ ਨੇ ਵਿਸ਼ੇਸ਼ ਰੂਪ ਨਾਲ ਰੱਖਿਆ ਮੰਤਰਾਲੇ ਦੇ ਭਵਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਹ ਜਾਣਕਾਰੀ ਸਥਾਨਕ ਨਾਗਰਿਕਾਂ ਨੇ ਦਿੱਤੀ ਹੈ। ਹਮਲੇ ‘ਚ ਵਿਸ਼ੇਸ਼ ਸੁਰੱਖਿਆ ਸੈਨਾ ਅਤੇ ਸਾਲੇਹ ਦੇ ਕੈਂਪਾਂ ਅਤੇ ਰਾਸ਼ਟਰਪਤੀ ਭਵਨ ਦੇ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਗਿਆ। ਸਾਊਦੀ ਸੈਨਾ ਨੇ ਅਗਵਾਈ ਵਾਲੀ ਖਾੜੀ ਦੀ ਅਰਬ ਸੈਨਾਵਾਂ ‘ਤੇ ਸ਼ੁੱਕਰਵਾਰ ਨੂੰ ਕੀਤੇ ਗਏ ਹਮਲੇ ‘ਚ ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੇ 50 ਸੈਨਿਕ ਮਾਰੇ ਗਏ।

Facebook Comment
Project by : XtremeStudioz