Close
Menu

ਸਾਕਾ ਨੀਲਾ ਤਾਰਾ ਤੋਂ ਬਾਅਦ ਡਾ:ਚੌਹਾਨ ‘ਤੇ ਕੇਸ ਚਲਾਉਣਾ ਚਾਹੁੰਦੀ ਸੀ ਥੈਚਰ

-- 18 July,2015

ਲੰਡਨ, 1984 ਦੇ ਸਾਕਾ ਨੀਲਾ ਤਾਰਾ ਘੱਲੂਘਾਰੇ ਤੋਂ ਬਾਅਦ ਬਰਤਾਨੀਆ ਵਿਚ ਰਹਿ ਰਹੇ ਖ਼ਾਲਿਸਤਾਨੀ ਆਗੂ ਡਾ: ਜਗਜੀਤ ਸਿੰਘ ਚੌਹਾਨ ਵੱਲੋਂ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਿਰ ਕਲਮ ਕਰ ਦੇਣ ਦੇ ਦਿੱਤੇ ਬਿਆਨ ਨੂੰ ਆਧਾਰ ਬਣਾ ਕੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਡਾ: ਚੌਹਾਨ ‘ਤੇ ਮੁਕੱਦਮਾ ਚਲਾਉਣਾ ਚਾਹੁੰਦੀ ਸੀ | ਇਹ ਪ੍ਰਗਟਾਵਾ ਬਰਤਾਨੀਆ ਸਰਕਾਰ ਦੇ ਗੁਪਤ ਸਰਕਾਰੀ ਦਸਤਾਵੇਜ਼ਾਂ ਤੋਂ ਹੋਇਆ ਹੈ | ਡਾ: ਚੌਹਾਨ ਦਾ ਇੰਦਰਾ ਗਾਂਧੀ ਦੀ ਹੱ ਤਿਆ ਹੋਣ ਤੋਂ ਪਹਿਲਾਂ ਯੂ. ਕੇ. ਵਿਚ ਰਹਿਣਾ ਬਰਤਾਨਵੀ ਅਤੇ ਭਾਰਤੀ ਸਬੰਧਾਂ ਨੂੰ ਖ਼ਰਾਬ ਕਰ ਰਿਹਾ ਸੀ ਤੇ ਅਜਿਹੀ ਸਰਕਾਰ ਨੂੰ ਵਾਰ-ਵਾਰ ਚਿਤਾਵਨੀ ਮਿਲ ਰਹੀ ਸੀ | ਨੈਸ਼ਨਲ ਆਰਚਿਵ ਕਿਊ, ਵੈਸਟ ਲੰਡਨ ‘ਤੇ ਜਾਰੀ ਹੋਏ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਅਤੇ ਕਾਨੂੰਨੀ ਸਲਾਹਕਾਰਾਂ ਵੱਲੋਂ ਡਾ: ਚੌਹਾਨ ਿਖ਼ਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪ੍ਰਗਟਾਈ ਅਸਮਰਥਾ ਤੋਂ ਬਾਅਦ ਮਾਰਗਰੇਟ ਥੈਚਰ ਅੱਗ ਬਾਬੂਲਾ ਹੋ ਗਈ ਸੀ | ਸਾਬਕਾ ਕੰਜਰਵੇਟਿਵ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਆਜ਼ਾਦ ਸਿੱਖ ਰਾਜ ਲਈ ਸੰਘਰਸ਼ ਕਰਨ ਵਾਲੇ ਮਿ: ਚੌਹਾਨ, ਜੋ 1971 ਵਿਚ ਬਰਤਾਨੀਆ ਆ ਗਿਆ ਸੀ, ਨੂੰ ਹਿੰਸਾ ਭੜਕਾਉਣ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਕਰਨ ਤੋਂ ਕੰਨੀਂ ਕਤਰਾਈ ਜਾ ਰਹੀ ਹੈ | ਇੰਦਰਾ ਗਾਂਧੀ ਦੀ ਹੱ ਤਿਆ ਤੋਂ ਚਾਰ ਮਹੀਨੇ ਪਹਿਲਾਂ ਬੀ. ਬੀ. ਸੀ. ਨੂੰ ਦਿੱਤੀ ਇੰਟਰਵਿਊ ‘ਚ ਡਾ: ਚੌਹਾਨ ਨੇ ਕਿਹਾ ਸੀ ਕਿ ਉਸ ਨੇ ਜ਼ਿੰਦਾ ਨਹੀਂ ਰਹਿਣਾ, ਜਿਸ ਗੱਲ ਨੂੰ ਲੈ ਕੇ ਵੀ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸਦੇ ਅੰਦਰਲੇ ਸਰਕਲ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਸੀ | ਭਾਰਤ ਵਿਚ ਬਿ੍ਟਿਸ਼ ਹਾਈ ਕਮਿਸ਼ਨਰ ਨੇ ਲੰਡਨ ਨੂੰ ਸੁਚੇਤ ਕੀਤਾ ਸੀ ਕਿ ਮਿ: ਗਾਂਧੀ ਵੀ ਖ਼ੁਦ ਖ਼ਤਰੇ ਵਿਚ ਹੈ ਜਦ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵੀ ਡਾ: ਚੌਹਾਨ ਕਹਿੰਦਾ ਰਿਹਾ ਸੀ ਉਹ ਇਸ ਦੀ (ਮੌਤ ਦੀ) ਹੱਕਦਾਰ ਸੀ | ਮਿਸਿਜ਼ ਥੈਚਰ ਨੇ ਗ੍ਰਹਿ ਵਿਭਾਗ ਨੂੰ ਡਾ: ਚੌਹਾਨ ਦੀ ਫਾਈਲ ‘ਤੇ ਮੁੜ ਵਿਚਾਰ ਕਰਨ ਨੂੰ ਕਿਹਾ ਸੀ | ਮਿਸਿਜ਼ ਥੈਚਰ ਦੇ ਪ੍ਰਾਈਵੇਟ ਸੈਕਟਰੀ ਚਾਰਲਸ ਪਾਊਲ ਨੇ ਲਿਖਿਆ ਸੀ ਕਿ ਉਸ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਚੌਹਾਨ ‘ਤੇ ਕਿਸ ਤਰ੍ਹਾਂ ਹਿੰਸਾ ਭੜਕਾਉਣ ਦਾ ਕੇਸ ਚਲਾਇਆ ਜਾ ਸਕਦਾ ਹੈ | ਪ੍ਰਧਾਨ ਮੰਤਰੀ ਨੇ ਕਾਨੂੰਨੀ ਦਫ਼ਤਰ ਨੂੰ ਇਕ ਵਾਰ ਹੋਰ ਪੇਪਰ ਵੇਖਣ ਲਈ ਕਿਹਾ | ਇਸ ਸਭ ਘਟਨਾਕ੍ਰਮ ਤੋਂ ਬਾਅਦ ਭਾਵੇਂ ਜਗਜੀਤ ਸਿੰਘ ਚੌਹਾਨ ਖਿਲਾਫ਼ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ, ਲੇਕਿਨ ਉਸ ਨੂੰ ਸਰਕਾਰੀ ਤੌਰ ‘ਤੇ ਕਾਨੂੰਨੀ ਦਾਇਰੇ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਗਈ ਸੀ | ਨਿੱਤ ਨਵੇਂ ਸਾਹਮਣੇ ਆ ਰਹੇ ਇਹ ਦਸਤਾਵੇਜ਼ ਸਿੱਖਾਂ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਦਰਾੜ ਪੈਦਾ ਕਰ ਸਕਦੇ ਹਨ ਅਤੇ ਦੂਸਰੇ ਪਾਸੇ ਇਹ ਗੱਲ ਵੀ ਸਾਫ਼ ਹੋ ਰਹੀ ਹੈ ਕਿ ਭਾਰਤ ਸਰਕਾਰ ਦੇ ਦਬਾਅ ਹੇਠ ਬਰਤਾਨਵੀ ਸਰਕਾਰ ਵੱਲੋਂ ਸਿੱਖਾਂ ‘ਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ |

Facebook Comment
Project by : XtremeStudioz