Close
Menu

ਸਾਕਿਬ ਨੇ ਕੀਤਾ ਟੀ-20 ‘ਚ ਦੂਜਾ ਸਭ ਤੋਂ ਵਧੀਆ ਪ੍ਰਦਰਸ਼ਨ

-- 05 August,2013

shakib_al_hasan

ਨਵੀਂ ਦਿੱਲੀ – 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਬੰਗਲਾਦੇਸ਼ ਦੇ ਸਾਬਕਾ ਕਪਤਾਨ ਸਾਕਿਬ ਅਲਹਸਨ ਨੇ ਕੱਲ ਕੈਰੇਬੀਆਈ ਪ੍ਰੀਮੀਅਰ ਲੀਗ ਵਿਚ 4 ਓਵਰਾਂ ਵਿਚ 26 ਦੌੜਾਂ ਦੇ ਕੇ 6 ਵਿਕਟਾਂ ਲਈਆਂ, ਜੋ ਟੀ-20 ਕ੍ਰਿਕਟ ਵਿਚ ਦੂਜਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਸਾਕਿਬ ਨੇ ਬਾਰਬਾਡੋਸ ਟ੍ਰਾਈਡੈਂਟਸ ਵਲੋਂ ਤ੍ਰਿਨੀਦਾਦ ਅਤੇ ਟੋਬੈਗੋ ਅਤੇ ਰੈੱਡ ਸਟੀਲ ਵਿਰੁੱਧ ਬ੍ਰਿਜਟਾਊਨ ‘ਚ ਇਹ ਕਮਾਲ ਦਿਖਾਇਆ। ਉਸ ਨੇ 6 ਵਿਕਟਾਂ ਲੈ ਕੇ ਆਪਣੇ ਕੈਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।
ਟੀ-20 ਕ੍ਰਿਕਟ ਵਿਚ ਇਕ ਪਾਰੀ ਵਿਚ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਰਿਕਾਰਡ ਇੰਗਲੈਂਡ ਦੇ ਭਾਰਤ ਮੂਲ ਦੇ ਖਿਡਾਰੀ ਅਰੂਪ ਸੁਪਈਆ ਦੇ ਨਾਂ ‘ਤੇ ਹੈ, ਜਿਸ ਨੇ 2011 ਵਿਚ ਸਮਰਸੈੱਟ ਵਲੋਂ ਗਲੇਮੋਰਗਨ ਵਿਰੁੱਧ 5 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ।
ਹਾਲਾਂਕਿ ਤ੍ਰਿਨੀਦਾਦ ਅਤੇ ਟੋਬੈਗੋ ਨੂੰ 52 ਦੌੜਾਂ ‘ਤੇ ਆਊਟ ਕਰਨ ਦੇ ਬਾਵਜੂਦ ਬਾਰਬਾਡੋਸ ਇਹ ਮੈਚ 4 ਵਿਕਟਾਂ ਨਾਲ ਜਿੱਤ ਸਕਿਆ। ਫੀਡੇਲ ਐਡਵਰਡਸ ਨੇ 22 ਦੌੜਾਂ ਦੇ ਕੇ 5 ਵਿਕਟਾਂ ਲਈਆਂ ਪਰ ਉਹ ਘੱਟ ਸਕੋਰ ਦਾ ਬਚਾਅ ਕਰਨ ‘ਚ ਨਾਕਾਮ ਰਿਹਾ।

Facebook Comment
Project by : XtremeStudioz