Close
Menu

ਸਾਡਾ ਆਤਮਵਿਸ਼ਵਾਸ ਨਹੀਂ ਡਿਗਿਆ ਹੈ : ਧਵਨ

-- 21 September,2013

Shikhar-Dhawan

ਮੋਹਾਲੀ-21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਸ਼ਿਖਰ ਧਵਨ ਨੇ ਚੈਂਪੀਅਨਸ ਲੀਗ ਟੀ-20 ਦੇ ਇਕ ਤਰਫਾ ਕੁਆਲੀਫਾਇੰਗ ਮੈਚ ਵਿਚ ਓਟਾਗੋ ਵੋਲਟਸ ਦੇ ਹੱਥੋਂ ਹਾਰ ਦੇ ਬਾਵਜੂਦ ਕਿਹਾ ਕਿ ਇਸ ਤਰ੍ਹਾਂ ਹਾਰ ਨਾਲ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਨਹੀਂ ਡਿਗਿਆ ਹੈ। ਸਨਰਾਈਜ਼ਰਸ ਨੇ ਸ਼ੁੱਕਰਵਾਰ ਨੂੰ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟ ‘ਤੇ 143 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਓਟਾਗੋ ਦੀ ਟੀਮ ਨੇ ਕਪਤਾਨ ਮੈਕੁਲਮ (ਅਜੇਤੂ 67) ਦੇ ਤੂਫਾਨੀ ਅਰਧ ਸੈਂਕੜੇ ਦੀ ਮਦਦ ਨਾਲ 16.2 ਓਵਰ ‘ਚ ਹੀ ਚਾਰ ਵਿਕਟ ‘ਤੇ 144 ਦੌੜਾਂ ਬਣਾਕੇ ਮੈਚ ਜਿੱਤ ਲਿਆ। ਧਵਨ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਮੈਚ ਹਾਰ ਗਏ ਪਰ ਅਸੀਂ ਕੁਝ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਸਾਰੇ ਬੱਲੇਬਾਜ਼ਾਂ ਨੂੰ ਮੌਕਾ ਮਿਲਿਆ ਜੋ ਸਾਡੇ ਲਈ ਬੋਨਸ ਦੀ ਤਰ੍ਹਾਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਆਤਮਵਿਸ਼ਵਾਸ ਅਜੇ ਵੀ ਉੱਚਾ ਹੈ। ਇਹ ਅਜਿਹਾ ਮੈਚ ਸੀ ਜਿਸ ‘ਚ ਅਸੀਂ ਕੁਝ ਪ੍ਰਯੋਗ ਅਤੇ ਇਹ ਆਕਲਨ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਹੜੀਆਂ ਚੀਚਾਂ ਗ਼ਲਤ ਰਹੀਆਂ ਜਾਂ ਕਿਹੜੀਆਂ ਸਹੀ। ਮੈਕੁਲਮ ਨੇ ਆਪਣੀ ਟੀਮ ਦੀ ਲਗਾਤਾਰ ਤੀਜੀ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਕੁਝ ਗੇਂਦਬਾਜ਼ਾਂ ਨੂੰ ਆਰਾਮ ਦਿੱਤਾ ਇਸ ਲਈ ਸਾਡਾ ਰਣਨੀਤਿਕ ਤੌਰ ‘ਤੇ ਬਿਹਤਰ ਪ੍ਰਦਰਸ਼ਨ ਕਰਨਾ ਜ਼ਰੂਰੀ ਸੀ।

Facebook Comment
Project by : XtremeStudioz