Close
Menu

ਸਾਡੀ ਇਹ ਜਿੱਤ ਕੇਰਲ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਹੈ : ਵਿਰਾਟ ਕੋਹਲੀ

-- 22 August,2018

ਨਵੀਂ ਦਿੱਲੀ : ਨਾਟਿੰਘਮ ‘ਚ ਖੇਡੇ ਗਏ ਤੀਜੇ ਟੈਸਟ ਮੈਚ ‘ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾਉਣ ਦੇ ਬਾਅਦ ਭਾਰਤੀ ਕਪਤਾਨ ਅਤੇ ‘ਮੈਨ ਆਫ ਦਾ ਮੈਚ’ ਵਿਰਾਟ ਕੋਹਲੀ ਨੇ ਇਸ ਜਿੱਤ ਨੂੰ ਆਪਣੀ ਪਤਨੀ ਅਨੁਸ਼ਕਾ ਅਤੇ ਕੇਰਲ ‘ਚ ਹੜ੍ਹ ਪੀੜਤਾਂ ਲੋਕਾਂ ਨੂੰ ਸਮਰਪਿਤ ਕੀਤਾ। ਕੋਹਲੀ ਨੇ ਮੈਚ ਦੇ ਬਾਅਦ ਕਿਹਾ, ” ਅਸੀਂ ਇਸ ਜਿੱਤ ਨੂੰ ਹੜ੍ਹ ਪੀੜਤ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਭਾਰਤੀ ਕ੍ਰਿਕਟ ਟੀਮ ਦਾ ਇਹ ਉਨ੍ਹਾਂ ਦਾ ਸਾਥ ਦੇਣ ਦੀ ਇਕ ਕੋਸ਼ਿਸ ਹੈ।ਕੋਹਲੀ ਨੇ ਕਿਹਾ, ” ਇਹ ਅਜਿਹਾ ਸਮਾਂ ਸੀ ਜਿਸ ‘ਚ ਭਾਰਤ ਲਈ ਜਿੱਤ ਹਾਸਲ ਕਰਨਾ ਬੇਹੱਦ ਜ਼ਰੂਰੀ ਸੀ। ਅਸੀਂ ਮੈਚ ਦੇ ਸਾਰੇ ਡਿਪਾਰਟਮੈਂਟਾਂ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਜਿੱਤ ਹਾਸਲ ਕੀਤੀ। ਮੈਚ ‘ਚ ਖਿਡਾਰੀਆਂ ‘ਤੇ ਕੋਈ ਡਰ ਨਹੀਂ ਸੀ। ਲਾਰਡਸ ਟੈਸਟ ਦੇ ਬਾਰੇ ਪੁੱਛੇ ਜਾਣ ‘ਤੇ ਕੋਹਲੀ ਨੇ ਕਿਹਾ, ” ਉਥੇ ਸਾਡਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਸੀ। ਸਾਡੇ ਗੇਂਦਬਾਜ਼ ਹੁਣ ਅਗਲੇ ਮੈਚ ‘ਚ ਵੀ 20 ਵਿਕਟ ਲੈਣ ਲਈ ਤਿਆਰ ਹਨ।ਇਸ ਤੋਂ ਬਾਅਦ ਕੋਹਲੀ ਨੇ ਅੱਗੇ ਕਿਹਾ, ” ਮੈਨੂੰ ਖੁਸ਼ੀ ਹੈ ਕਿ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮੇਰੇ ਅਤੇ ਰਹਾਨੇ ਵਿਚਾਲੇ ਵੱਡੀ ਸਾਂਝੇਦਾਰੀ ਫਾਇਦੇਮੰਦ ਸਾਬਤ ਹੋਈ ਉਥੇ ਹੀ ਦੂਜੀ ਪਾਰੀ ‘ਚ ਪੁਜਾਰਾ ਨੇ ਚੰਗਾ ਸਾਥ ਦਿੱਤਾ। ਮੈਂ ਇਸ ਜਿੱਤ ਨੂੰ ਆਪਣੀ ਪਤਨੀ ਅਨੁਸ਼ਕਾਂ ਸ਼ਰਮਾ ਨੂੰ ਸਮਰਪਿਤ ਕਰਨਾ ਚਾਹੁੰਗਾ ਜੋ ਮੈਨੂੰ ਲਗਾਤਾਰ ਪ੍ਰੇਰਿਤ ਕਰਦੀ ਰਹਿੰਦੀ ਹੈ। ਸੀਰੀਜ਼ ‘ਚ ਚਾਰ ਤੇਜ਼ ਗੇਂਦਬਾਜ਼ ਹਨ ਅਤੇ ਸਾਨੂੰ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਮਾਣ ਹੈ।

Facebook Comment
Project by : XtremeStudioz