Close
Menu

ਸਾਡੀ ਬੱਲੇਬਾਜ਼ੀ ਬੇਹੱਦ ਖਰਾਬ ਰਹੀ : ਕਲਾਰਕ

-- 28 February,2015

ਆਕਲੈਂਡ- ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਮਾਈਕ ਕਲਾਰਕ ਨੇ ਸ਼ਨੀਵਾਰ ਆਈ. ਸੀ. ਸੀ. ਵਿਸ਼ਵ ਕੱਪ 2015 ਦੇ ਪੂਲ ਏ ਦੇ ਇਕ ਮੁਕਾਬਲੇ ‘ਚ ਨਿਊਜ਼ੀਲੈਂਡ ਕੋਲੋਂ ਇਕ ਵਿਕਟ ਨਾਲ ਮਿਲੀ ਹਾਰ ਦਾ ਮੁੱਖ ਕਾਰਨ ਆਪਣੀ ਟੀਮ ਦੀ ਖਰਾਬ ਬੱਲੇਬਾਜ਼ੀ ਨੂੰ ਦੱਸਿਆ। ਮਾਸਪੇਸ਼ੀਆਂ ‘ਚ ਖਿਚਾਅ ਦੀ ਸਮੱਸਿਆ ਕਾਰਨ ਦੋ ਮਹੀਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਰਹਿਣ ਵਾਲੇ ਕਲਾਰਕ ਨੇ ਇਸ ਮੈਦਾਨ ‘ਚ ਵਾਪਸੀ ਕੀਤੀ।

ਉਸ ਨੇ ਕਿਹਾ ਕਿ ਇਹ ਰੋਮਾਂਚਕ ਮੈਚ ਰਿਹਾ ਪਰ ਸਾਡੀ ਬੱਲੇਬਾਜ਼ੀ ਬਹੁਤ ਹੀ ਖਰਾਬ ਰਹੀ। ਇਸ ਦੇ ਨਾਲ ਹੀ ਉਸ ਨੇ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਸ਼ਲਾਘਾ ਵੀ ਕੀਤੀ, ਜਿਸ ਨੇ 9 ਓਵਰਾਂ ‘ਚ 28 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਉਸ ਨੇ ਕਿਹਾ ਕਿ ਸਟਾਰਕ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਪਰ ਟੀਮ ਦੀ ਬੱਲੇਬਾਜ਼ੀ ਵਧੀਆ ਨਹੀਂ ਰਹੀ ਪਰ ਇਸ ਦਾ ਸਿਹਰਾ ਕੀਵੀ ਗੇਂਦਬਾਜ਼ਾਂ ਨੂੰ ਵੀ ਜਾਂਦਾ ਹੈ।

Facebook Comment
Project by : XtremeStudioz