Close
Menu

ਸਾਡੇ ਕੋਲ ਜਾਧਵ ਖਿਲਾਫ ‘ਪੱਕੇ ਸਬੂਤ’ ਹਨ : ਪਾਕਿ ਵਿਦੇਸ਼ ਮੰਤਰੀ

-- 23 August,2018

ਇਸਲਾਮਾਬਾਦ— ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਖਿਲਾਫ ਪਾਕਿਸਤਾਨ ਕੋਲ ‘ਪੱਕੇ ਸਬੂਤ’ ਹਨ ਤੇ ਉਸ ਨੂੰ ਅੰਤਰਰਾਸ਼ਟਰੀ ਅਦਾਲਤ ‘ਚ ਉਸ ਖਿਲਾਫ ਮਾਮਲੇ ‘ਚ ਜਿੱਤਣ ਦੀ ਉਮੀਦ ਹੈ। 47 ਸਾਲਾ ਜਾਧਵ ਨੂੰ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਜਾਸੂਸੀ ਦੇ ਦੋਸ਼ ‘ਚ ਅਪ੍ਰੈਲ 2017 ‘ਚ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਉਸੇ ਸਾਲ ਮਈ ‘ਚ ਉਸ ਫੈਸਲੇ ਖਿਲਾਫ ਅੰਤਰਰਾਸ਼ਟਰੀ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਅੰਤਰਰਾਸ਼ਟਰੀ ਅਦਾਲਤ ਨੇ ਭਾਰਤ ਦੀ ਅਪੀਲ ‘ਤੇ ਜਾਧਵ ਦੀ ਫਾਂਸੀ ‘ਤੇ ਰੋਕ ਲਗਾ ਦਿੱਤੀ। ਭਾਰਤ ਤੇ ਪਾਕਿਸਤਾਨ ਨੇ ਆਪਣੀ ਅਰਜ਼ੀ ਤੇ ਜਵਾਬ ਅੰਤਰਰਾਸ਼ਟਰੀ ਅਦਾਲਤ ‘ਚ ਪੇਸ਼ ਕਰ ਦਿੱਤੇ ਹਨ।
ਕੁਰੈਸ਼ੀ ਨੇ ਦੱਖਣੀ ਪੰਜਾਬ ਸਥਿਤ ਆਪਣੇ ਗ੍ਰਹਿ ਸ਼ਹਿਰ ਮੁਲਤਾਨ ‘ਚ ਪੱਤਰਕਾਰਾਂ ਨੂੰ ਕਿਹਾ, ‘ਸਾਡੇ ਕੋਲ ਜਾਧਵ ਖਿਲਾਫ ਠੋਸ ਸਬੂਤ ਹਨ ਤੇ ਉਮੀਦ ਹੈ ਕਿ ਅਸੀਂ ਅੰਤਰਰਾਸ਼ਟਰੀ ਅਦਾਲਤ ‘ਚ ਮਾਮਲੇ ‘ਚ ਜਿੱਤ ਦਰਜ ਕਰਾਂਗੇ।’ ਉਨ੍ਹਾਂ ਕਿਹਾ, ‘ਅਸੀਂ ਅੰਤਰਰਾਸ਼ਟਰੀ ਅਦਾਲਤ ਸਾਹਮਣੇ ਮਾਮਲੇ ਨੂੰ ਪ੍ਰਭਾਵੀ ਤਰੀਕੇ ਨਾਲ ਪੇਸ਼ ਕਰਨ ਲਈ ਆਪਣਾ ਸਰਵਸ਼੍ਰੇਸ਼ਠ ਕੋਸ਼ਿਸ਼ ਕਰਾਂਗੇ।’ ਕੱਲ ਜੀਓ ਟੀ.ਵੀ. ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਸੀ ਕਿ ਅੰਤਰਰਾਸ਼ਟਰੀ ਅਦਾਲਤ ਅਗਲੇ ਸਾਲ ਫਰਵਰੀ ‘ਚ ਮਾਮਲੇ ‘ਚ ਦੈਨਿਕ ਆਧਾਰ ‘ਤੇ ਸੁਣਵਾਈ ਕਰੇਗੀ। ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਜਾਧਵ ਨੂੰ ਬਲੂਚਿਸਤਾਨ ਸੂਬੇ ਤੋਂ ਮਾਰਚ 2016 ‘ਚ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਕਥਿਤ ਰੂਪ ਨਾਲ ਈਰਾਨ ਤੋਂ ਦੇਸ਼ ‘ਚ ਵੜਿਆ ਸੀ। ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ ‘ਚ ਕਿਹਾ ਹੈ ਕਿ ਜਾਧਵ ਕੋਈ ਆਮ ਵਿਅਕਤੀ ਨਹੀਂ ਹੈ ਸਗੋਂ ਉਸ ਨੇ ਜਾਸੂਸੀ ਤੇ ਤੋੜ-ਭੰਨ ਦੇ ਇਰਾਦੇ ਨਾਲ ਦੇਸ਼ ‘ਚ ਪ੍ਰਵੇਸ਼ ਕੀਤਾ ਸੀ।
ਭਾਰਤ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਸੀ ਜਿਥੇ ਉਹ ਨੇਵੀ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਆਪਣੇ ਵਪਾਰ ਦੇ ਸਿਲਸਿਲੇ ‘ਚ ਰਿਹ ਰਿਹਾ ਸੀ ਪਰ ਉਨ੍ਹਾਂ ਦਾ ਸਰਕਾਰ ਨਾਲ ਕੋਈ ਸੰਪਰਕ ਨਹੀਂ ਹੋਇਆ। ਕੁਰੈਸ਼ੀ ਨੇ ਭਾਰਤ ਤੇ ਪਾਕਿਸਤਾਨ ਨਾਲ ਗੱਲਬਾਤ ‘ਚ ਕਿਹਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਭਾਰਤ ਨਾਲ ਗੱਲਬਾਤ ਦੇ ਜ਼ਰੀਏ ਹੱਲ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਪਾਕਿਸਤਾਨ ਦੀ ਗੱਲਬਾਤ ਦੀ ਪੇਸ਼ਕਸ਼ ‘ਤੇ ਭਾਰਤ ਜਵਾਬ ਦੇਵੇਗਾ।

Facebook Comment
Project by : XtremeStudioz