Close
Menu

ਸਾਡੇ ਹਥਿਆਰ ਸਜਾਵਟ ਲਈ ਨਹੀਂ ਹਨ-ਪਾਕਿਸਤਾਨ

-- 17 June,2015

ਇਸਲਾਮਾਬਾਦ, 17 ਜੂਨ-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ ਹੈ ਕਿ ਜੇਕਰ ਭਾਰਤ ਵੱਲੋਂ ਉਸ ਨੂੰ ਉਕਸਾਇਆ ਗਿਆ ਤਾਂ ਪਾਕਿਸਤਾਨ ਵੱਲੋਂ ਇਸ ਦਾ ਉਚਿਤ ਜਵਾਬ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਾਡੇ ਹਥਿਆਰ ਸਿਰਫ਼ ਸਜਾਵਟ ਦੇ ਲਈ ਨਹੀਂ ਹਨ | ਜੇਕਰ ਜ਼ਰੂਰਤ ਪਈ ਅਸੀਂ ਉਨ੍ਹਾਂ ਦਾ ਭਾਰਤ ਿਖ਼ਲਾਫ਼ ਇਸਤੇਮਾਲ ਕਰਾਂਗੇ | ਸੋਮਵਾਰ ਨੂੰ ਇਸਲਾਮਾਬਾਦ ‘ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਭਾਰਤੀ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਤਿੱਖੀ ਆਲੋਚਨਾ ਕੀਤੀ | ਇਸ ਤਰਾਂ ਦੇ ਭੜਕਾਊ ਬਿਆਨਾਂ ਜ਼ਰੀਏ ਭਾਰਤੀ ਨੇਤਾ ਪਾਕਿਸਤਾਨ ਦਾ ਧਿਆਨ ਅੱਤਵਾਦ ਖਿਲਾਫ਼ ਲੜਾਈ ਤੋਂ ਹਟਾਉਣਾ ਚਾਹੁੰਦੇ ਹਨ |

Facebook Comment
Project by : XtremeStudioz