Close
Menu

ਸਾਧਵੀ ਨਿਰੰਜਨ ਜਿਓਤੀ ਨੇ ਆਪਣੇ ਵਿਵਾਦਿਤ ਬਿਆਨ ‘ਤੇ ਲੋਕ ਸਭਾ ‘ਚ ਮੰਗੀ ਮਾਫ਼ੀ

-- 03 December,2014

ਨਵੀਂ ਦਿੱਲੀ, ਆਪਣੀ ਅਸੱਭਿਅਕ ਟਿੱਪਣੀਆਂ ਲਈ ਨਰਿੰਦਰ ਮੋਦੀ ਸਰਕਾਰ ‘ਚ ਮੰਤਰੀ ਨਿਰੰਜਨ ਜਿਓਤੀ ਨੇ ਲੋਕ ਸਭਾ ‘ਚ ਮੁਆਫ਼ੀ ਮੰਗੀ ਹੈ। ਸਾਰੇ ਲੋਕ ਸਭਾ ਮੈਂਬਰਾਂ ਨੇ ਉਨ੍ਹਾਂ ਦੀ ਇਸ ਟਿੱਪਣੀ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਨਿਰੰਜਨ ਜਿਓਤੀ ‘ਤੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ। ਇਸ ਤੋਂ ਬਾਅਦ ਆਪਣੇ ਬਿਆਨ ‘ਤੇ ਨਿਰੰਜਨ ਜਿਓਤੀ ਨੇ ਮੁਆਫ਼ੀ ਮੰਗੀ ਹੈ। ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜਿਓਤੀ ਵਲੋਂ ਕੱਲ੍ਹ ਇਕ ਸਭਾ ‘ਚ ਦਿੱਤੇ ਗਏ ਆਪਣੇ ਵਿਵਾਦ ਗ੍ਰਸਤ ਬਿਆਨ ਲਈ ਲੋਕ ਸਭਾ ‘ਚ ਖੇਦ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬਿਆਨ ‘ਤੇ ਖੇਦ ਪ੍ਰਗਟ ਕਰਦੇ ਹਨ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਇਹ ਨਸੀਹਤ ਦਿੱਤੀ ਸੀ ਕਿ ਉਹ ਅਸੱਭਿਅਕ ਬਿਆਨ ਨਾ ਦੇਣ। ਗੌਰਤਲਬ ਹੈ ਕਿ ਉਨ੍ਹਾਂ ਨੇ ਦਿੱਲੀ ‘ਚ ਸਰਕਾਰ ਬਣਾਉਣ ਨੂੰ ਲੈ ਕੇ ਬੇਹੱਦ ਅਸ਼ਲੀਲ ਟਿੱਪਣੀ ਕਰ ਦਿੱਤੀ ਸੀ।

Facebook Comment
Project by : XtremeStudioz