Close
Menu

ਸਾਧਵੀ ਪਰਾਚੀ ਦਾ ਹੱਜ ਯਾਤਰੂਆਂ ਲਈ ਵਿਵਾਦਿਤ ਬਿਆਨ,ਉਮਰ ਅਬਦੁੱਲਾ ਨੇ ਕੀਤੀ ਨਿਖੇਧੀ

-- 02 July,2015

ਜੰਮੂ-ਕਸ਼ਮੀਰ , 2 ਜੁਲਾਈ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ ਨੇਤਾ ਸਾਧਵੀ ਪਰਾਚੀ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ ,ਜਿਸ ‘ਚ ਉਨ੍ਹਾਂ ਕਿਹਾ ਕਿ ਜੇ ਵੈਸ਼ਨੋ ਦੇਵੀ ਜਾਂ ਅਮਰਨਾਥ ਯਾਤਰੂਆਂ ਨੂੰ ਕੋਈ ਨੁਕਸਾਨ ਪਹੁੰਚਾਏਗਾ ਤਾਂ ਹੱਜ ਯਾਤਰੂਆਂ ਨੂੰ ਵੀ ਅਜਿਹੇ ਨੁਕਸਾਨ ਦਾ ਸਾਹਮਣਾ ਕਰਨਾ ਪਾਏਗਾ । ਉਮਰ ਅਬਦੁੱਲਾ ਨੇ ਟਵੀਟ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਕਿਉਂ , ਜਦੋਂ ਕਿ ਅਮਰਨਾਥ ਯਾਤਰੂਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਸਲਿਮ ਹੀ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ‘ਚ ਦੇ ਰਹੇ ਹਨ । ਵੈਸ਼ਨੋ ਦੇਵੀ ਦੇ ਦਰਸ਼ਨ ਲਈ ਹਰ ਸਾਲ ਕਰੋੜਾਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ ਤਾਂ ਮੁਸਲਿਮ ਹੀ ਇਨ੍ਹਾਂ ਸ਼ਰਧਾਲੂਆਂ ਦੀ ਸੇਵਾਵਾਂ ਦਿੰਦੇ ਹਨ ।ਇਸ ਲਈ ਅਜਿਹੀ ਬਿਆਨਬਾਜ਼ੀ ਠੀਕ ਨਹੀਂ ਹੈ ।

Facebook Comment
Project by : XtremeStudioz