Close
Menu

ਸਾਧਵੀ ਵਿਵਾਦ: ਮਾਇਆਵਤੀ ਨੇ ਭਾਜਪਾ ‘ਤੇ ਲਗਾਇਆ ‘ਦਲਿਤ ਕਾਰਡ’ ਖੇਡਣ ਦਾ ਇਲਜ਼ਾਮ

-- 05 December,2014

ਨਵੀਂ ਦਿੱਲੀ,  ਬਸਪਾ ਪ੍ਰਧਾਨ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ ਦੀ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਉਨ੍ਹਾਂ ਦਾ ਬਚਾਅ ਕਰਨ ਲਈ ਭਾਜਪਾ ‘ਤੇ ‘ਦਲਿਤ ਕਾਰਡ’ ਖੇਡਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਇਸ ਭਾਈਚਾਰੇ ਦੀ ਨਹੀਂ ਹਨ। ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਅਪੀਲ ‘ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਕੇਂਦਰੀ ਮੰਤਰੀ ਦੇ ਪਿਛੋਕੜ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਦੀ ਮੁਆਫ਼ੀ ਸਵੀਕਾਰ ਕਰ ਲਈ ਜਾਣੀ ਚਾਹੀਦੀ ਹੈ। ਮਾਇਆਵਤੀ ਨੇ ਕਿਹਾ ਕਿ ਇਹ ਠੀਕ ਨਹੀਂ ਹੈ ਕਿਉਂਕਿ ਇਸਦਾ ਮਤਲਬ ਇੱਕ ਭਾਈਚਾਰੇ ਦੇ ਖ਼ਿਲਾਫ਼ ਇਲਜ਼ਾਮ ਲਗਾਉਣਾ ਹੈ। ਮਾਇਆਵਤੀ ਨੇ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਉਹ ਦਲਿਤ ਔਰਤ ਹਨ। ਇਹ ਠੀਕ ਨਹੀਂ ਹੈ। ਮੰਤਰੀ ਨਾ ਤਾਂ ਦਲਿਤ ਭਾਈਚਾਰੇ ਦੀ ਹਨ ਤੇ ਨਾ ਹੀ ਅਨੁਸੂਚਿਤ ਜਾਤੀ ਦੇ ਭਾਈਚਾਰੇ ਦੀ ਹਨ। ਉਹ ਪਛੜੀ ਨਿਸ਼ਾਦ ਜਾਤੀ ਦੀ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਛੋਕੜ ਨੂੰ ਧਿਆਨ ‘ਚ ਰੱਖਿਆ ਜਾਣਾ ਚਾਹੀਦਾ ਹੈ, ਤਾਂ ਇਸ ਤਰ੍ਹਾਂ ਪੂਰੇ ਨਿਸ਼ਾਦ ਭਾਈਚਾਰੇ ਨੂੰ ਇਸ ਮਾਮਲੇ ‘ਚ ਲਿਆਉਣਾ ਉਚਿੱਤ ਨਹੀਂ ਹੈ। ਉਨ੍ਹਾਂ ਦੀ ਪਾਰਟੀ ‘ਚ ਨਿਸ਼ਾਦ ਭਾਈਚਾਰੇ ਦੇ ਸੰਸਦਾਂ ਸਮੇਤ ਕਈ ਲੋਕ ਹਨ। ਬਸਪਾ ਪ੍ਰਮੁੱਖ ਨੇ ਕਿਹਾ ਕਿ ਅਗਰ ਮੰਤਰੀ ਲਾਇਕ ਨਹੀਂ ਹਨ ਜਾਂ ਉਨ੍ਹਾਂ ਨੇ ਕੋਈ ਆਪੱਤੀਜਨਕ ਬਿਆਨ ਦਿੱਤਾ ਹੈ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਤੇ ਭਾਈਚਾਰੇ ਦੇ ਕਿਸੇ ਦੂਜੇ ਵਿਅਕਤੀ ਨੂੰ ਉਨ੍ਹਾਂ ਦੀ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ‘ਤੇ ਰੋਕ ਲਗਾਉਣ ਦੇ ਬਜਾਏ ਭਾਜਪਾ ਦਲਿਤ ਕਾਰਡ ਖੇਡ ਰਹੀ ਹੈ।

Facebook Comment
Project by : XtremeStudioz