Close
Menu

ਸਾਨੀਆ ਅਤੇ ਬੋਪੰਨਾ ਵੱਲੋਂ ਜਿੱਤਾਂ ਦਰਜ

-- 25 February,2015

ਦੁਬਈ, ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਨੇ ਆਪਣੇ-ਆਪਣੇ ਜੋੜੀਦਾਰਾਂ ਨਾਲ ´ਮਵਾਰ ਦੁਬਈ ਓਪਨ ਅਤੇ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਦਾਖ਼ਲਾ ਹਾਸਲ ਕਰ ਲਿਆ ਹੈ। ਬੋਪੰਨਾ ਤੇ ਕੈਨੇਡਾ ਦੇ ਉਸ ਦੇ ਜੋੜੀਦਾਰ ਡੇਨੀਅਲ ਨੈਸਟਰ ਨੂੰ ਦੁਬਈ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ‘ਚ ਜਿੱਤ ਦਰਜ ਕਰਨ ਲਈ ਬਹੁਤੀ ਮੁਸ਼ੱਕਤ ਨਹੀਂ ਕਰਨੀ ਪਈ। ਇਸ ਜੋੜੀ ਨੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਵਾਈਲਡ ਕਾਰਡਧਾਰੀ ਜੋੜੀ ਨੋਵਾਕ ਜੋਕੋਵਿਚ ਤੇ ਡੈਜਰੇ ਲਾਸਕੋ ਨੂੰ 6-2, 7-5 ਨਾਲ ਮਾਤ ਦਿੱਤੀ।
ਉੱਧਰ, ਦੋਹਾ ਵਿੱਚ ਖੇਡੇ ਜਾ ਰਹੇ ਕਤਰ ਓਪਨ ਵਿੱਚ ਸਾਨੀਆ ਤੇ ਚੀਨੀ ਤਾਇਪੇਈ ਦੀ ਸੂ ਵੇਈ ਸੀਹ ਦੀ ਜੋੜੀ ਨੇ ਐਨਾਬੈਲ ਮੇਡਿਨਾ ਅਤੇ ਅਰਾਂਤਸਾ ਪੈਰਾ ਸੈਟੋਨਾ ਦੀ ਜੋੜੀ ਨੂੰ 6-2, 6-1 ਨਾਲ ਮਾਤ ਦੇ ਕੇ ਅਗਲੇ ਗੇੜ ‘ਚ ਦਾਖ਼ਲਾ ਹਾਸਲ ਕੀਤਾ ਹੈ।

Facebook Comment
Project by : XtremeStudioz