Close
Menu

ਸਾਨੀਆ ਚੋਟੀ ‘ਤੇ ਕਾਇਮ

-- 29 April,2015

ਨਵੀਂ ਦਿੱਲੀ- ਹਾਲ ਹੀ ‘ਚ ਕੈਰੀਅਰ ਦੀ ਸ਼੍ਰਵਸ਼ੇਸ਼ਟਾ ਮਹਿਲਾ ਡਬਲਜ਼ ‘ਚ ਨੰਬਰ ਇਕ ਰੈਂਕਿੰਗ ‘ਤੇ ਪਹੁੰਚੀ ਭਾਰਤ ਦੀ ਸਾਨੀਆ ਮਿਰਜ਼ਾ ਮੰਗਲਵਾਰ ਨੂੰ ਜਾਰੀ ਤਾਜ਼ਾ ਡਬਲਯੂ.ਟੀ.ਏ. ਰੈਂਕਿੰਗ ਵਿਚ ਆਪਣੇ ਚੋਟੀ ਸਥਾਨ ‘ਤੇ ਬਰਕਾਰ ਹੈ।
ਸਾਨੀਆ ਅਤੇ ਉਸਦੀ ਨਵੀਂ ਜੋੜੀਦਾਰ ਸਵਿਟਜ਼ਰਲੈਂਡ ਦੀ ਮਾਰਿਟਨਾ ਹਿਗਿੰਸ ਦਾ ਜੇਤੂ ਕ੍ਰਮ ਗਤ ਸਟਟਗਾਰਟ ਟੈਨਿਸ ਟੂਰਨਾਮੈਂਟ ਵਿਚ ਪਹਿਲੇ ਹੀ ਰਾਉੂਂਡ ‘ਚ ਟੁੱਟ ਗਿਆ ਸੀ ਅਤੇ ਉਨ੍ਹਾਂ ਨੂੰ ਹਾਰ ਝੱਲਣੀ ਪਈ ਸੀ ਪਰ ਇਸ ਦੇ ਬਾਵਜੂਦ ਡਬਲਜ਼ ਵਿਚ ਪਹਿਲੀ ਵਾਰ ਨੰਬਰ ਵਨ ਰੈਂਕਿੰਗ ‘ਤੇ ਪਹੁੰਚੀ ਸਾਨੀਆ ਦੀ ਸਥਿਤੀ ‘ਚ ਕੋਈ ਫਰਕ ਨਹੀਂ ਆਇਆ ਹੈ ਅਤੇ ਉਹ 7660 ਰੈਟਿੰਗ ਅੰਕਾਂ ਨਾਲ ਆਪਣੇ ਚੋਟੀ ਸਥਾਨ ‘ਤੇ ਬਣੀ ਹੋਈ ਹੈ।
ਸਾਨੀਆ ਅਤੇ ਹਿੰਗਿਸ ਨੇ ਇੰਡੀਅਨ ਵੇਲਸ , ਮਿਆਮੀ ਓਪਨ ਅਤੇ ਚਾਰਲਸਟਨ ਵਿਚ ਲਗਾਤਾਰ ਖਿਤਾਬ ਜਿੱਤੇ ਸਨ, ਜਿਸਤੋਂ ਬਾਅਦ ਉਹ ਮਹਿਲਾ ਡਬਲਜ਼ ‘ਚ ਇਟਲੀ ਸਾਰਾ ਇਰਾਨੀ ਅਤੇ ਰਾਬਰਟ ਵਿੰਸੀ ਨੂੰ ਪਿੱਛੇ ਛੱਡ ਕੇ ਨੰਬਰ ਇਕ ‘ਤੇ ਪਹੁੰਚ ਗਈ ਸੀ।

Facebook Comment
Project by : XtremeStudioz