Close
Menu

ਸਾਨੀਆ ਟਾਪ-10 ‘ਚ ਸ਼ਾਮਲ

-- 22 October,2013

ਨਵੀਂ ਦਿੱਲੀ – ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਤਾਜ਼ਾ ਡਬਲਿਊ. ਟੀ. ਏ. ਡਬਲਜ਼ ਰੈਂਕਿੰਗ ‘ਚ ਦੋ ਸਥਾਨਾਂ ਦੀ ਛਾਲ ਲਗਾਉਂਦਿਆਂ ਟਾਪ-10 ਖਿਡਾਰੀਆਂ ‘ਚ ਜਗ੍ਹਾ ਬਣਾ ਲਈ ਹੈ, ਜਦਕਿ ਏ. ਟੀ. ਪੀ. ਰੈਂਕਿੰਗ ‘ਚ ਸੋਮਦੇਵ ਦੇਵਵਰਮਨ ਆਪਣੇ ਸਥਾਨ ‘ਤੇ ਬਰਕਰਾਰ ਹੈ। ਸਾਨੀਆ ਨੇ ਜ਼ਿੰਬਾਬਵੇ ਦੀ ਕਾਰਾ ਬਲੈਕ ਨਾਲ ਹਾਲ ਹੀ ਵਿਚ ਦੋ ਖਿਤਾਬ ਜਿੱਤੇ ਸਨ ਅਤੇ ਇਸੇ ਸਫਲਤਾ ਦੇ ਦਮ ‘ਤੇ ਉਸ ਦੀ ਰੈਂਕਿੰਗ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਸਾਨੀਆ ਹੁਣ 9ਵੇਂ ਨੰਬਰ ‘ਤੇ ਆ ਗਈ ਹੈ। ਉਸ ਦੀ ਸਰਵਸ੍ਰੇਸ਼ਠ ਰੈਂਕਿੰਗ ਸੱਤਵੀਂ ਹੈ, ਜਿਹੜੀ ਉਸ ਨੇ 30 ਜਨਵਰੀ 2012 ਨੂੰ ਹਾਸਲ ਕੀਤੀ ਸੀ। ਏ. ਟੀ. ਪੀ. ਰੈਂਕਿੰਗ ‘ਚ ਸੋਮਦੇਵ 90ਵੇਂ ਸਥਾਨ ‘ਤੇ ਬਣਿਆ ਹੋਇਆ ਹੈ। ਰਿਕਾਰਡ 16 ਗ੍ਰੈਂਡ ਸਲੈਮ ਖਿਤਾਬਾਂ ੇਦੇ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੀ ਰੈਂਕਿੰਗ ‘ਚ ਇਕ ਸਥਾਨ ਦਾ ਸੁਧਾਰ ਹੋਇਆ ਹੈ ਅਤੇ ਉਹ ਛੇਵੇਂ ਸਥਾਨ ‘ਤੇ ਆ ਗਿਆ ਹੈ। ਡਬਲਜ਼ ਰੈਂਕਿੰਗ ‘ਚ ਰੋਹਨ ਬੋਪੰਨਾ ਪੰਜਵੇਂ, ਲੀਏਂਡਰ ਪੇਸ ਦਸਵੇਂ ਅਤੇ ਮਹੇਸ਼ ਭੂਪਤੀ 14ਵੇਂ ਸਥਾਨ ‘ਤੇ ਬਰਕਰਾਰ ਹੈ।

Facebook Comment
Project by : XtremeStudioz