Close
Menu

ਸਾਨੀਆ ਡਬਲਜ਼ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

-- 16 June,2015

ਨਵੀਂ ਦਿੱਲੀ,  ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤਾਜ਼ਾ ਡਬਲਯੂ. ਟੀ. ਏ. ਡਬਲਜ਼ ਰੈਂਕਿੰਗ ਵਿਚ ਚੋਟੀ ‘ਤੇ ਬਣੀ ਹੋਈ ਹੈ, ਜਦਕਿ ਹਾਲ ਹੀ ਵਿਚ ਸਟੁਟਗਾਰਟ ਓਪਨ ਖਿਤਾਬ ਜਿੱਤਣ ਵਾਲਾ ਰੋਹਨ ਬੋਪੰਨਾ ਏ. ਟੀ. ਪੀ. ਰੈਂਕਿੰਗ ਵਿਚ 18ਵੇਂ ਸਥਾਨ ‘ਤੇ ਬਰਕਰਾਰ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਫ੍ਰੈਂਚ ਓਪਨ ਕੁਆਰਟਰ ਫਾਈਨਲ ਤੋਂ ਬਾਹਰ ਹੋਈ ਸਾਨੀਆ ਡਬਲਜ਼ ਰੈਂਕਿੰਗ ਵਿਚ ਚੋਟੀ ‘ਤੇ ਹੈ, ਜਦਕਿ ਉਸ ਦੀ ਜੋੜੀਦਾਰ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਦੂਜੇ ਸਥਾਨ ‘ਤੇ ਹੈ। ਸਾਨੀਆ ਤੇ ਹਿੰਗਿਸ ਦੀ ਜੋੜੀ ‘ਰੋਡ ਟੂ ਸਿੰਗਾਪੁਰ’ ਰੇਸ ਵਿਚ ਦੂਜੇ ਸਥਾਨ ‘ਤੇ ਹੈ।
ਏ. ਟੀ. ਪੀ. ਡਬਲਜ਼ ਰੈਂਕਿੰਗ ਵਿਚ ਬੋਪੰਨਾ 18ਵੇਂ ਸਥਾਨ ‘ਤੇ ਬਣਿਆ ਹੋਇਆ ਹੈ ਤੇ ਲੀਏਂਡਰ ਪੇਸ ਨੇ ਵੀ ਆਪਣਾ 24ਵਾਂ ਸਥਾਨ ਬਰਕਰਾਰ ਰੱਖਿਆ ਹੈ।  ਪੁਰਸ਼ ਸਿੰਗਲਜ਼ ਰੈਂਕਿੰਗ ਵਿਚ ਯੂਕੀ ਭਾਂਬਰੀ 22ਵੇਂ ਸਥਾਨ ‘ਤੇ ਬਣਿਆ ਹੋਇਆ ਹੈ, ਜਦਕਿ ਸੋਮਦੇਵ ਦੇਵਵਰਮਨ ਇਕ ਸਥਾਨ ਚੜ੍ਹ ਕੇ 172ਵੇਂ ਨੰਬਰ ‘ਤੇ ਆ ਗਿਆ ਹੈ।

Facebook Comment
Project by : XtremeStudioz