Close
Menu

ਸਾਨੀਆ ਪਹਿਲੇ ਦੌਰ ‘ਚ ਬਾਹਰ

-- 19 June,2015

ਲੰਡਨ, ਵਿਸ਼ਵ ਦੀ ਨੰਬਰ ਇਕ ਡਬਲਜ਼ ਖਿਡਾਰੀ ਸਾਨੀਆ ਮਿਰਜ਼ਾ ਤੇ ਉਸ ਦੀ ਜੋੜੀਦਾਰ ਆਸਟ੍ਰੇਲੀਆ ਦੀ ਕੈਸੀ ਡੇਲਾਕੁਆ ਨੂੰ ਐਗੋਨ ਕਲਾਸਿਕ ਟੈਨਿਸ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ ਵਿਚ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ।  ਸਾਨੀਆ ਇਸ ਟੂਰਨਾਮੈਂਟ ਵਿਚ ਆਪਣੀ ਨਿਯਮਤ ਜੋੜੀਦਾਰ ਮਾਰਟਿਨਾ ਹਿੰਗਸ ਨਾਲ ਨਹੀਂ ਉਤਰੀ। ਇਸ ਟੂਰਨਾਮੈਂਟ ਵਿਚ ਉਸ ਨੇ ਡੇਲਾਕੁਆ ਨਾਲ ਜੋੜੀ ਬਣਾਈ ਪਰ ਉਸਦਾ ਸਫਰ ਪਹਿਲੇ ਹੀ ਦੌਰ ਵਿਚ ਰੁਕ ਗਿਆ।ਚੋਟੀ ਦਰਜਾ ਪ੍ਰਾਪਤ ਸਾਨੀਆ ਤੇ ਡੇਲਾਕੁਆ ਦੀ ਜੋੜੀ ਨੂੰ ਤਾਈਪੇ ਦੀ ਯੰਗ ਚਾਨ ਤੇ ਚੀਨ ਦੀ ਜੇਈ ਝੇਂਗ ਨੇ ਇਕ ਘੰਟਾ 10 ਮਿੰਟ ਵਿਚ 6-4, 6-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਸਥਾਨ ਬਣਾਇਆ

Facebook Comment
Project by : XtremeStudioz