Close
Menu

ਸਾਨੀਆ-ਹਿੰਗਿਸ ਦੀ ਜੋਡ਼ੀ ਫਾਈਨਲ ਵਿੱਚ

-- 05 April,2015

ਮਿਆਮੀ, ਭਾਰਤ ਦੀ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਤੇ ਸਵਿੱਸ ਖਿਡਾਰਨ ਮਾਰਟੀਨਾ ਹਿੰਗਿਸ ਦੀ ਜੋਡ਼ੀ ਨੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾ ਕੇ ਲਗਾਤਾਰ ਦੂਜੇ ਖ਼ਿਤਾਬ ਵੱਲ ਕਦਮ ਵਧਾਇਆ ਹੈ। ਭਾਰਤ ਤੇ ਸਵਿਟਜ਼ਰਲੈਂਡ ਦੀ ਜੋਡ਼ੀ ਨੇ 5381235 ਡਾਲਰ ਇਨਾਮੀ ਰਾਸ਼ੀ ਵਾਲੇ ਡਬਲਿਊਟੀਏ ਪ੍ਰੀਮੀਅਰ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਟੀਮੀਆ ਬਾਬੋਸ ਅਤੇ ਕ੍ਰਿਸਟੀਨਾ ਮਲਾਦੇਨੋਵਿਚ ਦੀ ਜੋਡ਼ੀ ਨੂੰ 6-2, 6-4 ਨਾਲ ਹਰਾਇਆ। ਸਾਨੀਆ ਤੇ ਹਿੰਗਿਸ ਖ਼ਿਤਾਬ ਲਈ ਹੁਣ ਰੂਸ ਦੀ ਏਕਾਤੇਰੀਨਾ ਮਾਕਾਰੋਵਾ ਅਤੇ ਅੈਲੀਨਾ ਵੈਸਨੀਨਾ ਦੀ ਜੋਡ਼ੀ ਨਾਲ ਟੱਕਰ ਲੈਣਗੀਆਂ। ਭਾਰਤੀ ਤੇ ਸਵਿੱਸ ਖਿਡਾਰਨ ਨੇ ਦੋ ਹਫ਼ਤੇ ਪਹਿਲਾਂ ਇੰਡੀਅਨ ਵੈੱਲਜ਼ ਓਪਨ ਦੇ ਫਾਈਨਲ ਵਿੱਚ ਹਰਾਇਆ ਸੀ। ਮਾਕਾਰੋਵਾ ਤੇ ਵੈਸਨੀਨਾ ਦੀ ਜੋਡ਼ੀ ਨੇ ਸੈਮੀ ਫਾਈਨਲ ਵਿੱਚ ਆਂਦਰੀਆ ਹਲਾਵਾਕੋਵਾ ਅਤੇ ਲੂਸੀ ਹਰਾਦੇਕਾ ਦੀ ਜੋਡ਼ੀ ਨੂੰ ਸਿੱਧੇ ਸੈੱਟਾਂ ਵਿੱਚ 6-4, 6-2 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ਦੀ ਟਿਕਟ ਹਾਸਲ ਕੀਤੀ। ਇਹ ਪੁੱਛਣ ’ਤੇ ਫਾਈਨਲ ਵਿੱਚ ਵਿਰੋਧੀ ਜੋਡ਼ੀ ਨੂੰ ਮੁਡ਼ ਹਰਾਉਣ ਲਈ ਕੀ ਕਰਨਾ ਹੋਵੇਗਾ, ਇਸ ’ਤੇ ਸਾਨੀਆ ਨੇ ਕਿਹਾ, ‘ਉਹੀ ਜੋ ਅਸੀਂ ਪਿਛਲੇ ਹਫ਼ਤੇ ਕੀਤਾ ਸੀ। ਹੁਣ ਸਾਨੂੰ ਪਤਾ ਹੈ ਕਿ ਅਸੀਂ ਦੁਨੀਆਂ ਦੀਅਾਂ ਸਰਵੋਤਮ ਜੋਡ਼ੀਆਂ ਨੂੰ ਹਰਾ ਸਕਦੀਆਂ ਹਾਂ। ਅਸੀਂ ਹੁਣ ਇਕ ਦੂਜੇ ਨਾਲ ਖੇਡਣਾ ਸਿੱਖ ਰਹੇ ਹਾਂ। ਇਸ ਲਈ ਮਜ਼ਬੂਤ ਜੋਡ਼ੀਆਂ ਖ਼ਿਲਾਫ਼ ਖੇਡਣਾ ਚੰਗਾ ਹੈ।’

Facebook Comment
Project by : XtremeStudioz