Close
Menu

ਸਾਫਾਰੋਵਾ ਨੇ ਜਿੱਤਿਆ ਕਿਊਬੇਕ ਸਿਟੀ ਡਬਲਯੂ. ਟੀ. ਏ. ਖਿਤਾਬ

-- 16 September,2013

Safarova

ਕਿਊਬੇਕ ਸਿਟੀ-16 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਚੈੱਕ ਗਣਰਾਜ ਦੀ ਲੁਸੀ ਸਾਫਾਰੋਵਾ ਨੇ ਨਿਊਜ਼ੀਲੈਂਡ ਦੀ ਮਾਰਿਨਾ ਏਰਾਕੋਵਿਕ ਨੂੰ ਲਗਾਤਾਰ ਸੈੱਟਾਂ ‘ਚ 6-4, 6-3 ਨਾਲ ਹਰਾਕੇ ਕਿਊਬੇਕ ਸਿਟੀ ਡਬਲਯੂ. ਟੀ. ਏ. ਖਿਤਾਬ ਆਪਣੇ ਨਾਂ ਕਰ ਲਿਆ ਹੈ। ਤੀਜੀ ਸੀਡ ਸਾਫਾਰੋਵਾ ਨੇ ਪੰਜ ਸਾਲ ਦੇ ਖਿਤਾਬ ਦੇ ਸੋਕੇ ਨੂੰ ਖ਼ਤਮ ਕਰ ਕੇ ਆਪਣੇ ਕਰੀਅਰ ਦਾ ਪੰਜਵਾਂ ਡਬਲਯੂ. ਟੀ. ਏ. ਖਿਤਾਬ ਜਿੱਤਿਆ। ਇਸ ਦੇ ਨਾਲ ਉਨ੍ਹਾਂ ਦਾ ਡਬਲਯੂ. ਟੀ. ਏ. ਫਾਈਨਲ ‘ਚ ਰਿਕਾਰਡ 5-7 ਪਹੁੰਚ ਗਿਆ ਹੈ। ਸਾਫਾਰੋਵਾ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਨੂੰ ਹੁਣ ਆਪਣੇ ਅਗਲੇ ਖਿਤਾਬ ਦੇ ਲਈ ਹੋਰ ਪੰਜ ਸਾਲ ਤੱਕ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਛੇਵੀਂ ਸੀਡ ਏਰਾਕੋਵਿਕ ਨੇ ਵੀ ਮੈਚ ‘ਚ ਚੰਗਾ ਪ੍ਰਦਰਸ਼ਨ ਕੀਤਾ ਕਿਉਂਕਿ ਫਿਰ ਨਿਊਜ਼ੀਲੈਂਡ ਦੀ ਇਸ ਖਿਡਾਰਨ ਨੇ ਪੰਜ ਬ੍ਰੇਕ ਅੰਕ ਗੁਆ ਦਿੱਤੇ। ਚੈੱਕ ਖਿਡਾਰੀ ਨੇ ਚਾਰ ਵਾਰ ਕੀਵੀ ਖਿਡਾਰੀਆਂ ਦੀ ਸਰਵਿਸ ਬ੍ਰੇਕ ਕੀਤੀ ਅਤੇ ਲਗਾਤਾਰ ਸੈੱਟਾਂ ਵਿਚ ਖਿਤਾਬੀ ਮੁਕਾਬਲਾ ਜਿੱਤ ਲਿਆ।

Facebook Comment
Project by : XtremeStudioz