Close
Menu

ਸਾਬਕਾ ਐਨ.ਡੀ.ਪੀ. ਐਮ.ਪੀ. ਨੇ ਕੀਤੀ ਹੁਣ ਗ੍ਰੀਨ ਪਾਰਟੀ ਵੱਲੋਂ ਲੜਨ ਦੀ ਤਿਆਰੀ

-- 17 August,2015

ਮਾਂਟਰੀਅਲ: ਕਿਊਬੈਕ ਦੇ ਸਾਬਕਾ ਨਿਊ ਡੈਮੋਕ੍ਰੇਟ ਐਮ.ਪੀ. ਹੁਣ ਗ੍ਰੀਨ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰੀਨ ਪਾਰਟੀ ਦੀ ਲੀਡਰ ਐਲੀਜ਼ਾਬੈੱਥ ਵੱਲੋਂ ਅੱਜ ਇਸ ਗੱਲ ਦਾ ਐਲਾਨ ਕੀਤਾ ਜਾਵੇਗਾ ਕਿ ਜੌਸ ਨੂਨੇ-ਮੇਲੋ ਹੁਣ ਤੋਂ ਗ੍ਰੀਨ ਪਾਰਟੀ ਵੱਲੋਂ ਨਿਊ ਸਬ ਅਰਬੀਅਨ ਮਾਂਟਰੀਅਲ ਵਿਖੇ ਵਿਮੀ ਤੋਂ ਰਾਈਡਿੰਗ ਵਿਚ ਹਿੱਸਾ ਲੈਣਗੇ। ਨੂਨੇ-ਮੇਲੋ ਨੂੰ 2011 ਵਿਚ ਕਿਊਬੈਕ ਵਿਚ ਮਸ਼ਹੂਰ ਔਰੈਂਜ ਵੇਵ ਰਾਹੀਂ ਹਾਊਸ ਆਫ਼ ਕਾਮਨਜ਼ ਵਿਚ ਚੁਣਿਆ ਗਿਆ ਸੀ। ਪਰ ਪਿਛਲੇ ਮਹੀਨੇ ਮਾਂਟਰੀਅਲ ਦੇ ਇਕ ਅਖ਼ਬਰਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਨੂਨੇ-ਮੇਲੋ ਦੇ ਨਵੀਂ ਰਾਈਡਿੰਗ ਨੂੰ ਲੈ ਕੇ ਪਾਰਟੀ ਨਾਲ ਮੱਤਭੇਦ ਹੋ ਗਏ ਹਨ। ਅਖ਼ਬਾਰ ਵੱਲੋਂ ਇਹ ਵੀ ਦਾਅਵਾ ਕਿਤਾ ਗਿਆ ਸੀ ਕਿ ਨੂਨੇ-ਮੇਲੋ ਨੇ ਪਾਰਟੀ ਵੱਲੋਂ ਜ਼ਬਰਦਸਤੀ ਹਾਂ ਕਰਵਾਉਣ ਦਾ ਦੋਸ਼ ਵੀ ਲਗਾਇਆ ਸੀ। 1990 ਵਿਚ ਡੋਮੇਸੀਅਨ ਰਿਪਬਲਿਕ ਤੋਂ ਕੈਨੇਡਾ ਆਏ ਨੂਨੇ-ਮੇਲੋ ਉਨਹਾਂ ਕੁੱਝ ਮੁੱਠੀ ਭਰ ਲੋਕਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਹਾਊਸ ਆਫ਼ ਕਾਮਨਜ਼ ਵਿਚ ਜਗ੍ਹਾ ਮਿਲੀ ਹੈ।

Facebook Comment
Project by : XtremeStudioz