Close
Menu

ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ਨੂੰ ਮਦਦ ਪਹੁੰਚਾਉਣ ਵਾਲੇ 35 ਅਫਸਰਾਂ ਦੀ ਹੋਈ ਪਹਿਚਾਣ – ਸੂਤਰ

-- 06 February,2015

ਨਵੀਂ ਦਿੱਲੀ,  ਸਾਰਦਾ ਘੁਟਾਲਾ ‘ਚ ਗ੍ਰਿਫਤਾਰ ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ‘ਤੇ ਸਰਕਾਰੀ ਸ਼ਿਕੰਜਾ ਲਗਾਤਾਰ ਕੱਸਦਾ ਹੀ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਅਜਿਹੇ ਲਗਭਗ 30 ਤੋਂ 35 ਅਫ਼ਸਰਾਂ (ਬਿਓਰੋਕ੍ਰੇਟਸ) ਦੀ ਪਹਿਚਾਣ ਕੀਤੀ ਗਈ ਹੈ, ਜੋ ਮਤੰਗ ਸਿੰਘ ਦੇ ਕਰੀਬੀ ਰਹੇ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਅਫਸਰ ਮਤੰਗ ਸਿੰਘ ਦੇ ਸੰਪਰਕ ‘ਚ ਰਹਿੰਦੇ ਸਨ ਅਤੇ ਉਨ੍ਹਾਂ ਦੀ ਮਦਦ ਕਰਦੇ ਸਨ। ਸੂਤਰਾਂ ਮੁਤਾਬਿਕ ਉਨ੍ਹਾਂ ‘ਤੇ ਸਾਰਦਾ ਘੁਟਾਲਾ ਦੀ ਜਾਂਚ ‘ਚ ਅਸਰ ਪਾਉਣ ਦਾ ਵੀ ਸ਼ੱਕ ਹੈ। ਗੌਰਤਲਬ ਹੈ ਕਿ ਮਤੰਗ ਸਿੰਘ ਫੋਕਸ ਟੀ.ਵੀ. ਦੇ ਪ੍ਰਮੋਟਰ ਹਨ। ਗੌਰਤਲਬ ਹੈ ਕਿ ਕਰੋੜਾਂ ਰੁਪਏ ਦੇ ਸਾਰਦਾ ਘੁਟਾਲਾ ਮਾਮਲੇ ‘ਚ ਗ੍ਰਿਫਤਾਰ ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ਨੂੰ ਅਦਾਲਤ ਨੇ ਇਕ ਫਰਵਰੀ ਨੂੰ 13 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਸੀ। ਮਤੰਗ ਸਿੰਘ ਨੂੰ ਸੀ.ਬੀ.ਆਈ. ਸਾਰਦਾ ਘੁਟਾਲਾ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤਾ ਸੀ, ਜੋ ਹੁਣ ਗ੍ਰਹਿ ਮੰਤਰਾਲਾ ਦੇ ਇਕ ਚੋਟੀ ਦੇ ਇਕ ਅਧਿਕਾਰੀ ਦੇ ਨਾਲ ਉਨ੍ਹਾਂ ਦੀ ‘ਗਹਿਰੀ ਦੋਸਤੀ’ ਦੀ ਜਾਂਚ ਕਰ ਰਹੀ ਹੈ ਜਿਸ ਨੇ ਗ੍ਰਿਫਤਾਰੀ ਤੋਂ ਬਚਾਉਣ ਲਈ ਉਨ੍ਹਾਂ ਦਾ ਕਥਿਤ ਰੂਪ ਨਾਲ ਸਹਿਯੋਗ ਕੀਤਾ। ਸੀ.ਬੀ.ਆਈ. ਸੂਤਰਾਂ ਮੁਤਾਬਿਕ ਸੀ.ਬੀ.ਆਈ. ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਗ੍ਰਿਫਤਾਰ ਕੀਤੇ ਗਏ ਮਤੰਗ ਸਿੰਘ ‘ਤੇ ਅਪਰਾਧਿਕ ਸਾਜ਼ਸ਼, ਠੱਗੀ ਅਤੇ ਸਾਰਦਾ ਰਿਅਲਟੀ ਨਾਲ ਜੁੜੇ ਫੰਡਾਂ ਦੀ ਧੋਖਾਧੜੀ ਦਾ ਦੋਸ਼ ਹੈ।

Facebook Comment
Project by : XtremeStudioz