Close
Menu

ਸਾਬਕਾ ਪ੍ਰਧਾਨ ਮੰਤਰੀ ਚੋਣਾਂ ਨਹੀਂ ਲੜਨਗੇ

-- 09 September,2013

SHAFIQ-609x360

ਕਾਹਿਰਾ—9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮਿਸਰ ਦੇ ਸਾਬਕਾ ਰਾਸ਼ਟਰਪਤੀ ਅਹਿਮਦ ਸਫੀਕ ਨੇ ਕਿਹਾ ਹੈ ਕਿ ਜੇਕਰ ਫੌਜ ਪ੍ਰਧਾਨ ਅਬਦੁਲ ਫਤਿਹ ਅਲ.ਸਿਸੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜਦੇ ਹਨ ਤਾਂ ਉਹ ਮੈਦਾਨ ‘ਚ ਉਤਰਨ ਦੇ ਸਿਸੀ ਦਾ ਸਮਰਥਨ ਕਰਨਗੇ। ਇਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੇ ਮੁਹੰਮਦ ਮੁਰਸੀ ਨੂੰ ਹਟਾਇਆ ਉਹ ਰਾਸ਼ਟਰਪਤੀ ਬਣ ਸਕਦੇ ਹਨ। ਹਵਾਈ ਸੈਨਾ ਦੇ ਸਾਬਕਾ ਕਮਾਂਡਰ ਸ਼ਫੀਕ ਪਿਛਲੀਆਂ ਚੋਣਾਂ ‘ਚ ਦੂਜੇ ਸਥਾਨ ‘ਤੇ ਰਹੇ ਸਨ। ਸਫੀਕ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਪੂਰਾ ਸਮਰਥਨ ਮਿਲਿਆ ਤਾਂ ਉਹ ਰਾਸ਼ਟਰਪਤੀ ਦੀਆਂ ਚੋਣਾਂ ਲੜ ਸਕਦੇ ਹਨ ਪਰ ਜਨਰਲ ਅਲ ਸਿਸੀ ਦੇ ਮੈਦਾਨ ‘ਚ ਉਤਰਨ ‘ਤੇ ਨਹੀਂ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਜਨਰਲ ਸਿਸੀ ਨਹੀਂ ਉਤਰਦੇ ਤਾਂ ਸੱਤਾ ਫੌਜ ਦੇ ਆਸੇ ਪਾਸੇ ਕੇਂਦਰਤ ਰਹੇਗੀ ਅਤੇ ਉਹ ਅਗਲੇ ਰਾਸ਼ਟਰ ਪ੍ਰਧਾਨ ਦੇ ਅਧਿਕਾਰਾਂ ‘ਚ ਕਟੌਤੀ ਕਰ ਸਕਦੀ ਹੈ। ਦੂਜੇ ਪਾਸੇ ਮੁਸਲਿਮ ਬ੍ਰਦਰਹੁੱਡ ਨੇ ਦੋਸ਼ ਲਗਾਇਆ ਹੈ ਕਿ ਸਿਸੀ ਪੁਰਾਣੀ ਵਿਵਸਥਾ ਨੂੰ ਮੁੜ ਸਥਾਪਤ ਕਰਨਾ ਚਾਹੁੰਦੇ ਹਨ ਜਿਸ ਦੇ ਅਧੀਨ ਮੁਬਾਰਕ 30 ਸਾਲ ਤੱਕ ਸੱਤਾ ‘ਚ ਰਹੇ ਹਨ।

Facebook Comment
Project by : XtremeStudioz