Close
Menu

ਸਾਬਕਾ ਫੌਜੀ ਕਪਤਾਨ ਨੂੰ ਚੁਣਿਆ ਬ੍ਰਾਜ਼ੀਲ ਦਾ ਰਾਸ਼ਟਰਪਤੀ

-- 30 October,2018

ਰੀਓ ਡੀ ਜਨੇਰੋ, ਸਾਬਕਾ ਫ਼ੌਜੀ ਕਪਤਾਨ ਜੇਅਰ ਬੋਲਸਨਾਰੋ ਨੂੰ ਬ੍ਰਾਜ਼ੀਲ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਬੋਲਸਨਾਰੋ ਨੇ ਲਾਤੀਨੀ ਅਮਰੀਕੀ ਮੁਲਕ ਨੂੰ ਮੌਲਿਕ ਬਦਲਾਅ ਦੀ ਦਿਸ਼ਾ ’ਚ ਤੋਰਨ ਦਾ ਵਾਅਦਾ ਕੀਤਾ ਹੈ। ਵਿਵਾਦਿਤ ਮਨੋਨੀਤ ਰਾਸ਼ਟਰਪਤੀ ਨੂੰ 55.13 ਫੀਸਦ ਵੋਟਾਂ ਪਈਆਂ ਜਦੋਂਕਿ ਖੱਬੇਪੱਖੀ ਧਿਰ ਦਾ ਉਮੀਦਵਾਰ ਫਰਨਾਂਡੋ ਹਦਾਦ ਕੁੱਲ ਪੋਲ ਹੋਈਆਂ ਵੋਟਾਂ ’ਚ 44.87 ਫੀਸਦ ਵੋਟਾਂ ਲੈਣ ਵਿੱਚ ਸਫ਼ਲ ਰਿਹਾ। ਬੋਲਸਨਾਰੋ (63) ਪਹਿਲੀ ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਉਧਰ ਮਨੁੱਖੀ ਹੱਕਾਂ ਬਾਰੇ ਨਿਗਰਾਨ ਨੇ ਬ੍ਰਾਜ਼ੀਲ ਦੇ ਜੱਜਾਂ, ਪੱਤਰਕਾਰਾਂ ਤੇ ਸਿਵਲ ਸੁਸਾਇਟੀ ਨੂੰ ਚੌਕਸ ਰਹਿਣ ਲਈ ਕਿਹਾ ਹੈ।

Facebook Comment
Project by : XtremeStudioz