Close
Menu

ਸਾਬਕਾ ਫੌਜ ਮੁਖੀ ਖਿਲਾਫ ਦੋਸ਼ਾਂ ਦੀ ਜਾਂਚ ਹੋਵੇ : ਕੈਪਟਨ ਅਮਰਿੰਦਰ

-- 23 September,2013

Capt-Amarinder-singh91

ਚੰਡੀਗੜ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਨੇ ਫੌਜ ਦੇ ਸਾਬਕਾ ਮੁਖੀ ਜਨਰਲ (ਰਿਟਾ.) ਵੀ.ਕੇ ਸਿੰਘ ਖਿਲਾਫ ਉੱਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਸਾਬਕਾ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ, ਕਿਉਂਕਿ ਜਨਰਲ ਸਿੰਘ ਦੇ ਖਿਲਾਫ ਫੌਜ ਦੇ ਵਰਤਮਾਨ ਮੁਖੀ ਜਨਰਲ ਬਿਕ੍ਰਮ ਸਿੰਘ ਦੇ ਵਿਸ਼ੇਸ਼ ਸਮਾਜ ਨਾਲ ਸਬੰਧਤ ਹੋਣ ਕਾਰਨ ਉਨ•ਾਂ ਦੀ ਨਿਯੁਕਤੀ ‘ਚ ਅੜਚਨ ਪਾਉਣ ਵਰਗੇ ਦੋਸ਼ ਵੀ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਬਕਾ ਫੌਜ਼ ਮੁਖੀ ਖਿਲਾਫ ਲੱਗੇ ਦੋਸ਼ ਬਹੁਤ ਗੰਭੀਰ ਹਨ, ਜਿਨ•ਾਂ ‘ਚੋਂ ਇਕ ਜੰਮੂ ਤੇ ਕਸ਼ਮੀਰ ਦੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵੀ ਹੈ।
ਕੈਪਟਨ ਨੇ ਜਨਰਲ ਸਿੰਘ ਨੂੰ ਸਿਆਸੀ ਦੁਸ਼ਮਣੀ ਕਾਰਨ ਨਿਸ਼ਾਨਾ ਬਣਾਏ ਸਬੰਧੀ ਦੋਸ਼ ਲਗਾ ਕੇ ਸਾਬਕਾ ਫੌਜ ਮੁਖੀ ਦਾ ਸਮਰਥਕ ਦੱਸਣ ਵਾਲਿਆਂ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਕਾਨੂੰਨ ਤੋਂ ਕੋਈ ਵੀ ਨਹੀਂ ਬੱਚ ਸਕਦਾ। ਚਾਹੇ ਉਹ ਇਸ ਲਈ ਸਿਆਸੀ ਦੁਸ਼ਮਣੀ ਕੱਢਣ ਦਾ ਬਹਾਨਾ ਵੀ ਕਿਉਂ ਨਾ ਬਣਾਏ।
ਦੂਜਿਆਂ ‘ਤੇ ਸਿਆਸੀ ਦੁਸ਼ਮਣੀ ਕੱਢਣ ਦਾ ਦੋਸ਼ ਲਗਾਉਣ ਤੋਂ ਪਹਿਲਾਂ ਸਾਬਕਾ ਫੌਜ ਮੁਖੀ ਦੇ ਸਮਰਥਕਾਂ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ, ਜਿਹੜੇ ਅਸਲਿਅਤ ‘ਚ ਖੁਦ ਸਿਆਸਤ ਕਰ ਰਹੇ ਹਨ। ਜੇਕਰ ਕੁਝ ਵੀ ਗਲਤ ਨਹੀਂ ਹੋਇਆ ਹੈ, ਤਾਂ ਕਿਸੇ ਤਰ•ਾਂ ਦੀ ਜਾਂਚ ਤੋਂ ਡਰਨ ਦੀ ਕੀ ਜ਼ਰੂਰਤ ਹੈ?
ਉਨ•ਾਂ ਨੇ ਬਾਦਲ ਨੂੰ ਇਸ ਮਾਮਲੇ ‘ਤੇ ਆਪਣਾ ਪੱਖ ਸਪੱਸ਼ਟ ਕਰਨ ਨੂੰ ਕਿਹਾ ਹੈ, ਜਿਹੜੇ ਜਨਰਲ ਸਿੰਘ ਦਾ ਸਮਰਥਨ ਕਰਨ ਵਾਲੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਸਮਰਥਕ ਹਨ।

Facebook Comment
Project by : XtremeStudioz