Close
Menu

ਸਾਬਕਾ ਸੰਸਦ ਮੈਂਬਰ ਦਾ ਪੁੱਤਰ ਜੇਲ੍ਹ ਭੇਜਿਆ

-- 23 October,2018

ਨਵੀਂ ਦਿੱਲੀ, ਦਿੱਲੀ ਦੀ ਅਦਾਲਤ ਨੇ ਅੱਜ ਸਾਬਕਾ ਬਸਪਾ ਸੰਸਦ ਮੈਂਬਰ ਆਸ਼ੀਸ਼ ਪਾਂਡੇ ਦੇ ਪੁੱਤਰ ਜਿਸ ਨੂੰ ਪੰਜ ਤਾਰਾ ਹੋਟਲ ਦੇ ਬਾਹਰ ਪਿਸਤੌਲ ਲਹਿਰਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ।
ਮੈਟਰੋਪੋਲਿਟਨ ਮੈਜਿਸਟਰੇਟ ਧਰਮਿੰਦਰ ਸਿੰਘ ਨੇ ਇਹ ਫੈਸਲਾ ਸੁਣਾਇਆ। ਮੁਲਜ਼ਮ 5 ਨਵੰਬਰ ਤਕ ਜੇਲ੍ਹ ਵਿੱਚ ਰਹੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਉਸ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। 

Facebook Comment
Project by : XtremeStudioz