Close
Menu

‘ਸਾਰਾ ਜ਼ਮਾਨਾ’ ਲਈ ਅਸਹਿਜ ਸੀ ਉਰਵਸ਼ੀ ਰੌਤੇਲਾ

-- 19 January,2017
ਮੁੰਬਈ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਦਾ ਕਹਿਣਾ ਹੈ ਕਿ, ”ਮੈਂ ਫਿਲਮ ‘ਕਾਬਿਲ’ ‘ਚ ਸੁਪਰਹਿੱਟ ਗੀਤ ‘ਸਾਰਾ ਜ਼ਮਾਨਾ’ ਉੱਤੇ ਪ੍ਰਫਾਰਮ ਕਰਨ ਲਈ ਕਾਫੀ ਅਸਹਿਜ ਸੀ।” ਰਿਤਿਕ ਰੋਸ਼ਨ ਅਤੇ ਯਾਮੀ ਗੌਤਮ ਦੀ ਜੋੜੀ ਫਿਲਮ ‘ਕਾਬਿਲ’ ‘ਚ ਉਰਵਸ਼ੀ ਅਤੇ ਫਿਲਮ ‘ਯਾਰਾਨਾ’ ਦੇ ਗਾਣੇ ‘ਸਾਰਾ ਜ਼ਮਾਨਾ ਹਸੀਨੋ ਕਾ ਦੀਵਾਨਾ’ ਦਾ ਰੀਮਿਕਸ ਫਿਲਮਾਇਆ ਗਿਆ ਹੈ। ਇਹ ਗਾਣਾ ਯੂ. ਟਿਊਬ ‘ਤੇ ਧੂਮ ਮਚਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਉਰਵਸ਼ੀ ਦਾ ਕਹਿਣਾ ਹੈ ਕਿ, ਰਿਤਿਕ ਰੋਸ਼ਨ ਮੇਰੇ ਆਈਕਨ ਹਨ ਅਤੇ ਜਦੋਂ ਇਸ ਗਾਣੇ ਲਈ ਮੈਨੂੰ ਆਫਰ ਆਇਆ ਤਾਂ ਮੈਂ ਇਨਕਾਰ ਨਹੀਂ ਕਰ ਸਕੀ ਪਰ ਇਸ ਗਾਣੇ ਨੂੰ ਲੈ ਕੇ ਮੇਰੇ ‘ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ।
Facebook Comment
Project by : XtremeStudioz