Close
Menu

ਸਾਰਿਆਂ ਤੋਂ ਵੱਖਰਾ ਕਰਕੇ ਖੁਸ਼ ਹੈ- ਸਵਰਾ ਭਾਸਕਰ

-- 06 October,2016
ਮੁੰਬਈ— ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਕੁਝ ਵੱਖ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹੈ। ਫਿਲਮ ‘ਰਾਝਣਾ’, ‘ਤਨੂ ਵੇਡਜ਼ ਮਨੂ’, ‘ਪ੍ਰੇਮ ਰਤਨ ਧਨ ਪਾਇਓ’ ਅਤੇ ‘ਨੀਲ ਬੱਟੇ ਸਨਾਟਾ’ ਦੇ ਰਾਹੀਂ ਦਰਸ਼ਕਾਂ ਦੇ ਦਿਲਾਂ ‘ਚ ਖਾਸ ਪਛਾਣ ਬਣਾ ਚੁੱਕੀ ਸਵਰਾ ਦਾ ਕਹਿਣਾ ਹੈ ਕਿ ਉਸ ਦਾ ਕੈਰੀਅਰ ਸੰਤੁਲਿਤ ਹੈ।
ਸਵਰਾ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਵੱਡੇ ਬੱਜਟ ਦੀ ਵਪਾਰਕ ਫਿਲਮਾਂ ਜਾ ਮਜਬੂਤ ਵਿਸ਼ਾ-ਵਸਤੂ ਵਾਲੀ ਛੋਟੀ ਫਿਲਮਾਂ ਦੇ ਸੰਦਰਭ ‘ਚ ਮੇਰਾ ਕੈਰੀਅਰ ਸੰਤੁਲਿਤ ਹੈ। ਮੈਂ ‘ਸਵਿਧਾਨ’ ਅਤੇ ‘ਰੰਗੋਲੀ’ ਵਰਗੇ ਟੈਲੀਵਿਯਨ ਸ਼ੋਅ ‘ਚ ਵੀ ਕੀਤੇ ਹਨ। ਸਵਰਾ ਨਾ ਕਿਹਾ, ”ਇਕ ਕਲਾਕਾਰ ਦੇ ਤੌਰ ‘ਤੇ ਮੈਂ ਹਮੇਸ਼ਾ ਕੁਝ ਚੰਗਾ ਅਤੇ ਵੱਖਰੇ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹਾਂ। ਸਵਰਾ ਨੇ ਆਪਣੀ ਨਵੀਂ ਵੈੱਬ ਬਾਰੇ ਕਿਹਾ ਕਿ ਦਿਲਚਸਪੀ ਕਹਾਣੀ ਅਤੇ ਮੇਰੇ ਲਈ ਨਵਾਂ ਮੰਚ ਹੈ।”
Facebook Comment
Project by : XtremeStudioz