Close
Menu

ਸਾਰਿਆਂ ਦੀ ਹਰਮਨਪਿਆਰੀ ਟੀਮ ਬਣਦੀ ਜਾ ਰਹੀ ਹੈ ਨਿਊਜ਼ੀਲੈਂਡ

-- 08 June,2015

ਸਾਰਿਆਂ ਦੀ ਹਰਮਨਪਿਆਰੀ ਟੀਮ ਬਣਦੀ ਜਾ ਰਹੀ ਹੈ ਨਿਊਜ਼ੀਲੈਂਡ

ਸੁਨੀਲ ਗਾਵਸਕਰ ਦੀ ਕਲਮ ਤੋਂ: ਦੂਜੇ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਨਿਊਜ਼ੀਲੈਂਡ ਦਾ ਮੈਚ ਜਿੱਤ ਕੇ ਲੜੀ ਬਰਾਬਰ ਕਰਨਾ ਕਈ ਅਰਥਾਂ ਵਿਚ ਦਿਲ ਜਿੱਤਣ ਵਾਲਾ ਰਿਹਾ। ਸਭ ਤੋਂ ਪਹਿਲਾਂ ਜਿਸ ਢੰਗ ਨਾਲ ਉਸ ਨੇ ਟੈਸਟ ਮੈਚ ਵਿਚ ਬੱਲੇਬਾਜ਼ੀ ਕੀਤੀ ਤੇ ਫਿਰ ਇੰਗਲਿਸ਼ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ ਸਨ ਹਾਲਾਂਕਿ ਦੂਜੀ ਪਾਰੀ ਵਿਚ ਇੰਗਲੈਂਡ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਨਿਊਜ਼ੀਲੈਂਡ ਸਾਹਮਣੇ ਅਸੰਭਵ ਟੀਚਾ ਰੱਖਿਆ। ਇਸਦੇ ਬਾਵਜੂਦ ਕੀਵੀ ਬੱਲੇਬਾਜ਼ਾਂ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਤੇ ਆਪਣੀਆਂ ਸ਼ਾਟਾਂ ਖੇਡਦੇ ਹੋਏ ਮੈਚ ਹਾਰੇ।

ਮੈਚ ਹਾਰ ਜਾਣ ਤੋਂ ਬਾਅਦ ਕੀਵੀ ਮੀਡੀਆ ਨੇ ਸਵਾਲ ਖੜ੍ਹੇ ਕਰ ਦਿੱਤੇ ਕਿ ਆਖਿਰ ਕਿਵੇਂ ਕੋਈ ਟੀਮ ਪਹਿਲੀ ਪਾਰੀ ਵਿਚ 500 ਦੌੜਾਂ ਬਣਾਉਣ ਤੋਂ ਬਾਅਦ ਹਾਰ ਸਕਦੀ ਹੈ ਹਾਲਾਂਕਿ ਇਹ ਪਹਿਲਾਂ ਵੀ ਹੋ ਚੁੱਕਾ ਹੈ।
ਨਿਊਜ਼ੀਲੈਂਡ ਦੀ ਇੰਗਲੈਂਡ ਵਿਰੁੱਧ ਦੂਜੇ ਮੈਚ ਵਿਚ ਜਿੱਤ ਦਾ ਖਾਸ ਕਾਰਨ ਇਕ ਵੀ ਵੀ ਰਿਹਾ ਕਿ ਮੈਚ ਜਿੱਤਣ ਦੇ ਬਾਵਜੂਦ ਉਨ੍ਹਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਦੇਖਣ ਨੂੰ ਨਹੀਂ ਮਿਲੀ। ਬ੍ਰੈਂਡ ਮੈਕਕੁਲਮ ਦੀ ਅਗਵਾਈ ਵਿਚ ਟੀਮ ਬੇਖੌਫ ਕ੍ਰਿਕਟ ਖੇਡ ਰਹੀ ਹੈ ਤੇ ਤੇਜ਼ੀ ਨਾਲ ਦੌੜਾਂ ਬਣਾ ਰਹੀ ਹੈ, ਜਿਸ ਕਾਰਨ ਉਹ ਸਾਰਿਆਂ ਦੀ ਪਸੰਦੀਦਾ ਟੀਮ ਬਣਦੀ ਜਾ ਰਹੀ ਹੈ।

Facebook Comment
Project by : XtremeStudioz