Close
Menu

ਸਾਰੇ ਸਕੂਲਾਂ ਨੂੰ 10 ਫੀਸਦੀ ਵਾਧੂ ਡਰਾਇਵਰ ਤੇ ਕੰਡਕਟਰ ਭਰਤੀ ਕਰਨ ਦੇ ਹੁਕਮ

-- 11 July,2015

‘ਸੇਫ ਵਾਹਨ ਸਕੀਮ’ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼

ਚੰਡੀਗੜ੍ਹ, 11 ਜੁਲਾਈ:  ਪੰਜਾਬ ਰਾਜ ਬਾਲ ਅਧਿਕਾਰ ਤੇ ਵਿਕਾਸ ਕਮਿਸ਼ਨ ਵਲੋਂ ਸਾਰੇ ਸਕੂਲਾਂ ਨੂੰ ਹਦਾਇਤÎਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਕੂਲੀ ਬੱਸਾਂ ਲਈ ਡਰਾਈਵਰਾਂ ਤੇ ਕੰਡਕਟਰÎਾਂ ਦੀ 10 ਫੀਸਦੀ ਵਾਧੂ ਭਰਤੀ ਕਰਨ ਤਾਂ ਜੋ ਡਿਊਟੀ ‘ਤੇ ਤਾਇਨਾਤ ਡਰਾਈਵਰ ਜਾਂ ਕੰਡਕਟਰ ਦੀ ਛੁੱਟੀ/ਗੈਰਹਾਜ਼ਰੀ ਦੇ ਸਮੇਂ ਬਦਲਵਾਂ ਪ੍ਰਬੰਧ ਮੌਜੂਦ ਹੋਵੇ।

ਗੈਰ ਸਿਖਲਾਈ ਪ੍ਰਾਪਤ ਡਰਾਈਵਰਾਂ ਤੇ ਕੰਡਕਟਰਾਂ ਵਲੋਂ ਸਕੂਲੀ ਬੱਸਾਂ ਚਲਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਸੁਕੇਸ਼ ਕਾਲੀਆ ਨੇ ਕਿਹਾ ਕਿ ਅਣ-ਸਿੱਖਿਅਤ ਡਰਾਈਵਰਾਂ ਵਲੋਂ ਸਕੂਲੀ ਬੱਸਾਂ ਚਲਾਏ ਜਾਣਾ ਬੱਚਿਆਂ ਦੀ ਜਾਨ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੇਸ਼ੇਵਰ ਡਰਾਈਵਰ ਜਾਂ ਕੰਡਕਟਰ ਦੀ ਛੁੱਟੀ ਦੇ ਸਮੇਂ ਬਦਲਵੇਂ ਪ੍ਰਬੰਧ ਵਜੋਂ ਸਿਖਲਾਈ ਪ੍ਰਾਪਤ   ਡਰਾਈਵਰ ਜਾਂ ਕੰਡਕਟਰ ਮੌਜੂਦ ਹੋਣ।

ਉਨ੍ਹਾਂ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਡਰਾਈਵਰ ਤੇ ਕੰਡਕਟਰਾਂ ਦੀ ਭਰਤੀ ਵੇਲੇ ਉਨ੍ਹਾਂ ਵਲੋਂ ਸਿਖਲਾਈ ਪ੍ਰਾਪਤੀ ਸਬੰਧੀ ਦਸਤਾਵੇਜਾਂ ਦੀ ਮੁਕੰਮਲ ਜਾਂਚ ਕਰਨ ਤੇ ਉਨ੍ਹਾਂ ਕੋਲ ਹੈਵੀ ਡਿਊਟੀ ਵਹੀਕਲ ਚਲਾਉਣ ਸਬੰਧੀ ਲਾਇਸੈਂਸ ਦੇ ਨਾਲ-ਨਾਲ ਤਜ਼ਰਬਾ ਵੀ ਹੋਵੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ‘ਸੇਫ ਵਾਹਨ ਸਕੀਮ’ ਤਹਿਤ ਇਸ ਸਬੰਧੀ ਵਿਸਥਾਰਤ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਹੋਈਆਂ ਹਨ।

ਸ੍ਰੀ ਕਾਲੀਆ ਨੇ ਕਿਹਾ ਕਿ ਕਮਿਸ਼ਨ ਵਲੋਂ ਇਕ ਸਕੂਲੀ ਬੱਸ ਨੂੰ ਹਾਦਸੇ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਸ ਵਿਚ ਸਾਰਾ ਦੋਸ਼ ਅਣਸਿਖਿਅਤ ਡਰਾਈਵਰ ਦਾ ਸੀ।

ਕਮਿਸ਼ਨ ਵਲੋਂ ਜਿਲ੍ਹਾ ਟਰਾਂਸਪੋਰਟ ਅਫਸਰਾਂ ਤੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਸ ਸਬੰਧੀ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਵੀ ਮੰਗੀ ਗਈ ਹੈ।

Facebook Comment
Project by : XtremeStudioz