Close
Menu

ਸਾਲ 2035 ਤੱਕ ਦੁਨੀਆ ‘ਚ ਕੋਈ ਗਰੀਬ ਦੇਸ਼ ਨਹੀਂ ਹੋਵੇਗਾ : ਗੇਟਸ

-- 22 January,2014

ਨਿਊਯਾਰਕ-ਬਿੱਲ ਅਤੇ ਮੇਲਿੰਡਾ ਗੇਟਸ ਵਿਸ਼ਵ ਦੇ ਸਭ ਤੋਂ ਗਰੀਬ ਦੇਸ਼ਾਂ ਦੇ ਭੱਵਿਖ ਨੂੰ ਲੈ ਕੇ ਆਸ਼ਾਵਾਦੀ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਬੀਮਾਰੀ ਅਤੇ ਗਰੀਬੀ ਨਾਲ ਲੜਨ ਲਈ ਤਿੰਨ ਗਲਤ ਗੱਲਾਂ ਤਰੱਕੀਸ਼ੀਲ ਯਤਨਾਂ ‘ਚ ਰੁਕਾਵਟ ਪਾ ਸਕਦੇ ਹਨ। ਆਪਣੇ ਇੰਸਟੀਚਿਊਟ ਵਲੋਂ ਪ੍ਰਕਾਸ਼ਿਤ ਛੇਵੇਂ ਸਲਾਨਾ ਪੱਤਰ ‘ਚ ਬਿੱਲ ਗੇਟਸ ਨੇ ਲਿਖਿਆ ਕਿ ਜੋ ਪਹਿਲੀ ਗਲਤ ਗੱਲ ਫੈਲਾਈ ਗਈ ਹੈ ਉਹ ਇਹ ਹੈ ਕਿ ਗਰੀਬ ਦੇਸ਼ ਗਰੀਬ ਰਹਿਣ ਲਈ ਸਰਾਪੇ ਹਨ। ਗੇਟਸ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ ਅਤੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ 2035 ਤੱਕ ਵਿਸ਼ਵ ‘ਚ ਲਗਭਗ ਕੋਈ ਵੀ ਦੇਸ਼ ਗਰੀਬ ਨਹੀਂ ਹੋਵੇਗਾ। ਨਿਊਯਾਰਕ ਸਿਟੀ ‘ਚ ਇਕ ਇੰਟਰਵਿਊ ਦੌਰਾਨ ਗੇਟਸ ਨੇ ਕਿਹਾ ਦੂਜੀ ਗਲਤ ਗੱਲ ਇਹ ਹੈ ਕਿ ਵਿਦੇਸ਼ੀ ਆਰਥਕ ਸਹਾਇਤਾ ਬੇਕਾਰ ਹੈ। ਮੇਲਿੰਡਾ ਗੇਟਸ ਲਿਖਦੀ ਹੈ ਕਿ ਤੀਜੀ ਗਲਤ ਗੱਲ ਇਹ ਹੈ ਕਿ ਜੀਵਨ ਰੱਖਿਅਕ ਦੀ ਅਸਧਾਰਨ ਢੰਗ ਨਾਲ ਜਨਸੰਖਿਆ ਵਧ ਰਹੀ ਹੈ। ਵਾਸ਼ਿੰਗਟਨ ਆਧਾਰਿਤ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ‘ਦਿ ਸੀਟਲ’ ਵਿਸ਼ਵ ਦਾ ਸਭ ਤੋਂ ਵੱਡਾ ਚੈਰੀਟੇਬਲ ਇੰਸਟੀਚਿਊਟ ਹੈ। 13 ਸਾਲ ਪਹਿਲਾਂ ਸ਼ਰੂ ਹੋਇਆ ਇਹ ਇੰਸਟੀਚਿਊਟ ਹੁਣ ਤੱਕ 28.3 ਅਰਬ ਅਮਰੀਕੀ ਡਾਲਰ ਦਾਨ ਕਰ ਚੁੱਕਿਆ ਹੈ।

Facebook Comment
Project by : XtremeStudioz