Close
Menu

ਸਾਹਿਰ ਅਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ ‘ਤੇ ਬਣੇਗੀ ਫਿਲਮ

-- 17 October,2013

amrita_pritam_2_040826ਮੁੰਬਈ ,17 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੇ ਮਹਾਨ ਸ਼ਾਇਰ ਅਤੇ ਗੀਤਕਾਰ ਸਾਹਿਰ ਲੁਧਿਆਣਵੀ ਅਤੇ ਲੇਖਕਾ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ ‘ਤੇ ਇਕ ਫਿਲਮ ਦਾ ਨਿਰਮਾਣ ਕੀਤਾ ਜਾਵੇਗਾ।ਸਿਨੇਮਾ ਦੇ 100 ਸਾਲ ‘ਤੇ ‘ਬਾਂਬੇ ਟਾਕੀਜ਼’ ਦਾ ਨਿਰਮਾਣ ਕਰਨ ਵਾਲੀ ਆਸ਼ੀ ਦੁਆ ਸਾਹਿਰ ਅਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ ‘ਤੇ ਇਕ ਫਿਲਮ ਬਣਾਉਣਾ ਚਾਹੁੰਦੀ ਹੈ। ਇਸ ਸਿਲਸਿਲੇ ‘ਚ ਆਸ਼ੀ ਦੁਆ ਨੇ ਅੰਮ੍ਰਿਤਾ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਲਮ ਬਣਾਉਣ ਦੀ ਮਨਜ਼ੂਰੀ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ ਚਾਲੀ ਦੇ ਦਹਾਕੇ ‘ਚ ਸਾਹਿਰ ਅਤੇ ਅੰਮ੍ਰਿਤਾ ਪ੍ਰੀਤਮ ਲਾਹੌਰ ਦੇ ਕਾਲਜ ‘ਚ ਇਕੱਠੇ ਪੜਦੇ ਸਨ ਪਰ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ਤੋਂ ਇਤਰਾਜ਼ ਸੀ ਕਿਉਂਕਿ ਸਾਹਿਰ ਮੁਸਲਮਾਨ ਸਨ ਅਤੇ ਅਤੇ ਅੰਮ੍ਰਿਤਾ ਸਿੱਖ ਸੀ।

Facebook Comment
Project by : XtremeStudioz