Close
Menu

ਸਿਆਸੀ ਹਲਕਿਆਂ ਦੀਅਾਂ ਨਜ਼ਰਾਂ ਕੈਪਟਨ ’ਤੇ

-- 22 September,2015

ਚੰਡੀਗੜ੍ਹ, 22 ਸਤੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਆਗੂਆਂ ਦੇ ਇਕ ਹਿੱਸੇ ਦਾ ਕਹਿਣਾ ਹੈ ਕਿ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ੳੁਪ ਆਗੂ  ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਕਾਂਗਰਸ ਪਾਰਟੀ ਤੋਂ ਬਾਹਰ ਕਰਨ ਦੇ ਰਾਹ ਪੈ ਗਏ ਹਨ।
ਆਗੂਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਤਿੱਖੇ ਮਤਭੇਦ ਹਨ ਕਿ ਉਹ ਕਾਂਗਰਸ ਹਾਈ ਕਮਾਂਡ ਖ਼ਿਲਾਫ਼ ਬਿਆਨਬਾਜ਼ੀ ਕਰਨ ਤੱਕ ਹੀ ਸੀਮਤ ਰਹਿਣਗੇ ਜਾਂ ਵੱਖਰੀ ਪਾਰਟੀ ਬਣਾਉਣ ਵਰਗਾ ਕਦਮ ਚੁਕਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਇਕ ਦਿਨ ਪਹਿਲਾਂ ਜਿਹੜੀ ਬਿਆਨਬਾਜ਼ੀ ਕੀਤੀ ਹੈ, ਉਸ ਨੂੰ ਲੈ ਕੇ ਵੀ ਕਾਂਗਰਸ ਆਗੂਆਂ ਵਿਚਾਲੇ ਵੱਖ ਵੱਖ ਰਾਏ ਹੈ ਪਰ ਜ਼ਿਆਦਾਤਰ ਆਗੂ ਸਿੱਧਾ ਕੁਝ ਕਹਿਣ ਦੀ ਬਜਾਏ ਆਫ ਦਾ ਰਿਕਾਰਡ ਕਹਿਣ ਨੂੰ ਤਰਜੀਹ ਦਿੰਦੇ ਹਨ। ਇੱਕ ਹਿੱਸਾ ਇਸ ਗੱਲ ਦੇ ਹੱਕ ਵਿੱਚ ਹੈ ਕਿ ਅਜੇ ਉਡੀਕ ਕਰਨੀ ਚਾਹੀਦੀ ਹੈ। ਕੁਝ ਦਾ ਕਹਿਣਾ ਹੈ ਕਿ ਕੁਝ ਪਾਸਿਓਂ ਕੈਪਟਨ ਅਮਰਿੰਦਰ ਸਿੰਘ ’ਤੇ ਕਾਫੀ ਦਬਾਅ ਹੈ ਪਰ ਉਹ ਵੱਖਰੀ ਪਾਰਟੀ ਬਣਾਉਣ ਵਰਗਾ ਕਦਮ ਨਹੀਂ ਚੁੱਕਣਗੇ।
ਕੈਪਟਨ ਇਕ ਸਾਲ ਤੋਂ ਸੰਸਦ ਵਿੱਚ ਨਹੀਂ ਜਾ ਰਹੇ। ਜੀਐਸਟੀ ਦੇ ਮੁੱਦੇ ’ਤੇ ਪਾਰਟੀ ਖ਼ਿਲਾਫ਼ ਅਤੇ ਕੇਂਦਰ ਸਰਕਾਰ ਦੇ ਹੱਕ ’ਚ ਬਿਆਨਬਾਜ਼ੀ ਕਰਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੀਐਸਟੀ ਲਾਗੂ ਕਰਨ ਨਾਲ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਸੀ ਤੇ ਸੰਸਦ ਨੂੰ ਜੀਐਸਟੀ ਐਕਟ ਪਾਸ ਕਰਨਾ ਚਾਹੀਦਾ ਸੀ। ਇੱਕ ਦਿਨ ਪਹਿਲਾਂ ਕਿਸਾਨੀ ਮੁੱਦਿਆਂ ’ਤੇ ਕਾਂਗਰਸ ਪਾਰਟੀ ਦੀ ਦਿੱਲੀ ਵਿੱਚ ਕਿਸਾਨ ਰੈਲੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਚ ਹੋਣ ਦੇ ਬਾਵਜੂਦ ਰੈਲੀ ’ਚ ਸ਼ਾਮਲ ਨਹੀਂ ਹੋਏ। ਇਕ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਹਾਈ ਕਮਾਂਡ ’ਚ ਪੰਜਾਬ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ। ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਬਾਰੇ ਪਾਰਟੀ ਹਾਈਕਮਾਂਡ ਸਾਹਮਣੇ ਸਹੀ ਸਥਿਤੀ ਪੇਸ਼ ਕੀਤੀ ਹੈ। ਕੈਪਟਨ ਤੋਂ ਬਿਨਾਂ ਪੰਜਾਬ ਨੂੰ ਮੌਜੂਦਾ ਸਥਿਤੀ ਵਿੱਚੋਂ ਹੋਰ ਕੋਈ ਆਗੂ ਨਹੀਂ ਕੱਢ ਸਕਦਾ। ਕੈਪਟਨ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਦੋ ਚੋਣਾਂ ਕੈਪਟਨ ਦੀ ਅਗਵਾਈ ਵਿੱਚ ਲੜੀਆਂ ਹਨ ਤੇ ਦੋਵੇਂ ਵਾਰ ਹਾਰ ਹੋਈ ਹੈ। ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਤੀਜੀ ਵਾਰ ਪਾਰਟੀ ਨੂੰ ਜਿੱਤਾ ਦੇਣਗੇ।

Facebook Comment
Project by : XtremeStudioz