Close
Menu

ਸਿਆਸੀ ਹਾਰ ਦੇ ਡਰੋਂ ਵਿਰੋਧੀ ਕਰਵਾ ਸਕਦੇ ਹਨ ਹੱਤਿਆ : ਮਾਂਝੀ

-- 07 April,2015

ਪੂਰਨੀਆ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਖਦਸ਼ਾ ਪ੍ਰਗਟਾਇਆ ਕਿ ਸਿਆਸੀ ਹਾਰ ਦੇ ਡਰੋਂ ਉਨ੍ਹਾਂ ਦੇ ਵਿਰੋਧੀ ਪਰਿਵਾਰ ਸਮੇਤ ਉਨ੍ਹਾਂ ਦੀ ਹੱਤਿਆ ਕਰਵਾ ਸਕਦੇ ਹਨ। ਮਾਂਝੀ ਨੇ ਇਥੇ ਸਥਾਨਕ ਜ਼ਿਲਾ ਸਕੂਲ ਮੈਦਾਨ ‘ਤੇ ਹਿੰਦੋਸਤਾਨ ਅਵਾਮ ਮੋਰਚਾ (ਹਮ) ਵਲੋਂ ਆਯੋਜਿਤ ਗਰੀਬ ਸਵਾਭੀਮਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੇਰੀ ਤੇ ਮੇਰੇ ਪੂਰੇ ਪਰਿਵਾਰ ਦੀ ਰੇਕੀ ਕੀਤੀ ਜਾ ਰਹੀ ਹੈ, ਜਿਵੇਂ ਅਪਰਾਧੀ ਲੋਕਾਂ ਨੂੰ ਮਾਰਨ ਲਈ ਪਹਿਲਾਂ ਉਨ੍ਹਾਂ ਦੀ ਰੇਕੀ ਕਰਦੇ ਹਨ।
ਉਨ੍ਹਾਂ ਸੂਬਾ ਸਰਕਾਰ ਨੂੰ ਪੂਰੇ ਮਾਮਲੇ ‘ਤੇ ਗੰਭੀਰਤਾ ਨਾਲ ਜਾਂਚ ਕਰ ਕੇ ਇਸ ਵਿਚ ਸ਼ਾਮਲ ਲੋਕਾਂ ਨੂੰ ਸਾਹਮਣੇ ਲਿਆਉਣ ਦੀ ਬੇਨਤੀ ਕੀਤੀ, ਹਾਲਾਂਕਿ ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸੂਬਾ ਸਰਕਾਰ ਅਜਿਹਾ ਨਹੀਂ ਕਰੇਗੀ ਕਿਉਂਕਿ ਸੂਬਾ ਸਰਕਾਰ ਹੀ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ।

Facebook Comment
Project by : XtremeStudioz