Close
Menu

ਸਿਓਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕਈ ਸਮਝੌਤਿਆਂ ‘ਤੇ ਹੋਣਗੇ ਹਸਤਾਖਰ

-- 18 May,2015

ਸਿਓਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਦੌਰ ‘ਚੇ ਅੱਜ ਦੱਖਣ ਕੋਰੀਆ ਪਹੁੰਚ ਗਏ ਹਨ। ਦੱਖਣ ਕੋਰੀਆ ਦੀ ਰਾਜਧਾਨੀ ਸਿਓਲ ‘ਚ ਪ੍ਰਧਾਨ ਮੰਤਰੀ ਮੋਦੀ ਇਥੋਂ ਦੇ ਰਾਸ਼ਟਰਪਤੀ ਪਾਰਕ ਗਿਊਨ ਹਾਯ ਦੇ ਨਾਲ ਦੋ ਪੱਖੀ ਗੱਲਬਾਤ ਕਰਨਗੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ‘ਤੇ ਮੁਹਰ ਲੱਗੇਗੀ।
19 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਦੱਖਣ ਕੋਰੀਆ ਤੋਂ ਚੱਲਣਗੇ ਅਤੇ ਭਾਰਤ ਪਰਤਨਗੇ। ਦੱਖਣ ਕੋਰੀਆ ਦੀ ਰਾਜਧਾਨੀ ਸਿਓਲ ‘ਚ ਵੀ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਗਰਾਮ ਵਿਅਸਤ ਹੈ। ਰਾਸ਼ਟਰਪਤੀ ਪਾਰਕ ਹਿਊਨ ਹਾਯ ਨਾਲ ਮੁਲਾਕਾਤ ਤੋਂ ਬਾਅਦ ਭਾਰਤੀ ਸਮੇਂ ਮੁਤਾਬਕ ਦੁਪਹਿਰ ਨੂੰ 12 ਵਜੇ ਪ੍ਰਧਾਨ ਮੰਤਰੀ ਮੋਦੀ ਦੋਹਾਂ ਦੇਸ਼ਾਂ ਵਿਚਾਲੇ ਵਫਦ ਪੱਧ੍ਰ ਦੀ ਗੱਲਬਾਤ ਤੋਂ ਬਾਅਦ ਏਸ਼ੀਅਨ ਲੀਡਰਸ਼ਿਪ ਕਾਨਫ੍ਰੈਂਸ ‘ਚ ਹਿੱਸਾ ਲੈਣਗੇ ਅਤੇ ਆਪਣਾ ਸੰਬੋਧਨ ਵੀ ਦੇਣਗੇ।
ਇਸ ਤੋਂ ਕਰੀਬ ਇਕ ਘੰਟੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ‘ਤੇ ਹਸਤਾਖਰ ਹੋਣਗੇ। ਜਿਸ ਦਾ ਸਾਂਝਾ ਬਿਆਨ ਦੁਪਹਿਰ ਡੇਢ ਵਜੇ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਥੋਂ ਦੇ ਬਿਜਨੈੱਸ ਲੀਡਰਾਂ ਨਾਲ ਵੀ ਮੁਲਾਕਾਤ ਕਰਨਗੇ। ਜ਼ਿਕਰਯੋਗ ਕਿ ਦੱਖਣ ਕੋਰੀਆਈ ਦੌਰੇ ਤੋਂ ਪਹਿਲਾਂ ਐਤਵਾਰ ਨੂੰ ਮੰਗੋਲੀਆ ਦੀ ਸੰਸਦ ‘ਚ ਪ੍ਰਧਾਨ ਮੰਤਰੀ ਮੋਦੀ ਨੇ ਇਤਿਹਾਸਕ ਭਾਸ਼ਣ ਦਿੱਤਾ ਸੀ। ਉਨ੍ਹਾਂ ਦਾ ਇਹ ਭਾਸ਼ਣ ਉਥੋਂ ਦੀ ਸੰਸਦ ‘ਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਸੰਬੋਧਨ ਸੀ।

Facebook Comment
Project by : XtremeStudioz