Close
Menu

ਸਿਮ੍ਰਿਤੀ ਈਰਾਨੀ ਦੇ ਖ਼ਿਲਾਫ਼ ਸ਼ਿਕਾਇਤ- ਕੋਰਟ ਨੇ ਆਦੇਸ਼ 24 ਜੂਨ ਲਈ ਸੁਰੱਖਿਅਤ ਰੱਖਿਆ

-- 01 June,2015

ਨਵੀਂ ਦਿੱਲੀ, 1 ਜੂਨ – ਦਿੱਲੀ ਦੀ ਇੱਕ ਅਦਾਲਤ ਨੇ ਚੋਣ ਕਮਿਸ਼ਨ ‘ਚ ਦਰਜ ਹਲਫ਼ਨਾਮਿਆਂ ‘ਚ ਵਿੱਦਿਅਕ ਯੋਗਤਾ ਦੇ ਬਾਰੇ ‘ਚ ਕਥਿਤ ਝੂਠੀ ਸੂਚਨਾ ਦੇਣ ਦੇ ਮਾਮਲੇ ‘ਚ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਸਿਮ੍ਰਿਤੀ ਈਰਾਨੀ ਦੇ ਖ਼ਿਲਾਫ਼ ਦਰਜ ਸ਼ਿਕਾਇਤ ‘ਤੇ ਅੱਜ ਆਪਣਾ ਆਦੇਸ਼ 24 ਜੂਨ ਲਈ ਸੁਰੱਖਿਅਤ ਰੱਖ ਲਿਆ। ਮੈਟਰੋਪਾਲਿਟਨ ਮਜਿਸਟਰੇਟ ਆਕਾਸ਼ ਜੈਨ ਨੇ ਸੀਨੀਅਰ ਵਕੀਲ ਕੇਕੇ ਮਨਨ ਦੁਆਰਾ ਇਸ ਮੁੱਦੇ ‘ਤੇ ਰੱਖੀਆਂ ਗਈਆਂ ਦਲੀਲਾਂ ਨੂੰ ਸੁਣਿਆ ਕਿ ਸ਼ਿਕਾਇਤ ‘ਤੇ ਨੋਟਿਸ ਲਿਆ ਜਾਵੇ ਜਾਂ ਨਹੀਂ। ਸੁਣਵਾਈ ਦੇ ਦੌਰਾਨ ਮਨਨ ਨੇ ਅਦਾਲਤ ਨੂੰ ਦੱਸਿਆ ਕਿ ਇਰਾਨੀ ਨੇ ਲੋਕਸਭਾ ਚੋਣ ਤੇ ਰਾਜ ਸਭਾ ਚੋਣ ਤੋਂ ਪਹਿਲਾਂ ਆਪਣੀ ਉਮੀਦਵਾਰੀ ਲਈ ਨਾਮਾਂਕਨ ਭਰਦੇ ਸਮੇਂ ਭਾਰਤ ਚੋਣ ਕਮਿਸ਼ਨ ‘ਚ ਤਿੰਨ ਹਲਫਨਾਮੇ ਦਰਜ ਕੀਤੇ ਤੇ ਆਪਣੀ ਵਿੱਦਿਅਕ ਯੋਗਤਾ ਦੇ ਬਾਰੇ ‘ਚ ਵੱਖ – ਵੱਖ ਵੇਰਵਾ ਦਿੱਤਾ।

Facebook Comment
Project by : XtremeStudioz