Close
Menu

ਸਿਰਫ ਜੰਗ ਰਾਹੀਂ ਹੋ ਸਕਦੈ ਅੱਤਵਾਦ ਦਾ ਸਫਾਇਆ : ਬਸ਼ਰ

-- 06 August,2013

images (3)

ਬੇਰੂਤ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਕਿਹਾ ਕਿ ਦੇਸ਼ ‘ਚ ਸੰਕਟ ਦੇ ਰਾਜਨੀਤਕ ਹਲ ਤੋਂ ਪਹਿਲਾਂ ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਕਰਨਾ ਜ਼ਰੂਰੀ ਹੈ। ਅਸਦ ਨੇ ਕਿਹਾ ਕਿ ਜੇ ਸੀਰੀਆ ਦੀ ਆਵਾਮ ਫੌਜ ਨਾਲ ਮਿਲ ਕੇ ਲੜੇ ਤਾਂ ਉਹ ਕੁਝ ਮਹੀਨਿਆਂ ‘ਚ ਦੇਸ਼ ‘ਚੋਂ ਅੱਤਵਾਦ ਦਾ ਖਾਤਮਾ ਕਰ ਸਕਦੇ ਹਨ। ਜਨਤਾ ਵਲੋਂ ਫੌਜ ਨਾਲ ਮਿਲ ਕੇ ਅੱਤਵਾਦੀਆਂ ਨਾਲ ਲੜਣ ‘ਤੇ ਹੀ ਦੇਸ਼ ‘ਚ ਸੁਰੱਖਿਆ ਅਤੇ ਸਥਿਰਤਾ ਬਹਾਲ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਜੰਗ ਰਾਹੀਂ ਅੱਤਵਾਦ ਦਾ ਸਫਾਇਆ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸੀਰੀਆ ‘ਚ ਪਿਛਲੇ ਦੋ ਸਾਲਾਂ ‘ਚ ਅਸਦ ਖਿਲਾਫ ਵਿਦਰੋਹ ਜਾਰੀ ਹੈ। ਇਹ ਵਿਦਰੋਹ ਹੁਣ ਘਰੇਲੂ ਜੰਗ ‘ਚ ਤਬਦੀਲ ਹੋ ਚੁੱਕਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਦੌਰਾਨ ਅਸਦ ਦੇ ਵਫਾਦਾਰ ਸੁਰੱਖਿਆ ਦਸਤਿਆਂ ਨੇ ਕਈ ਜੰਗ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ ਜਿਸ ‘ਚ ਇਕ ਲੱਖ ਤੋਂ ਵੱਧ ਲੋਕ ਮਾਰੇ ਗਏ ਹਨ।

Facebook Comment
Project by : XtremeStudioz