Close
Menu

ਸਿਰਫ ਰਸੂਖ ਰੱਖਣ ਵਾਲਿਆਂ ਨੂੰ ਮਿਲਦੇ ਹਨ ਨੋਬਲ ਅਤੇ ਪਦਮ ਪੁਰਸਕਾਰ : ਬਾਬਾ ਰਾਮਦੇਵ

-- 10 May,2015

ਨਵੀਂ ਦਿੱਲੀ – ਯੋਗ ਗੁਰੂ ਬਾਬਾ ਰਾਮਦੇਵ ਨੇ ਨੋਬਲ ਅਤੇ ਪਦਮ ਪੁਰਸਕਾਰਾਂ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਬਾਬਾ ਰਾਮਦੇਵ ਨੇ ਇਨ੍ਹਾਂ ਪੁਰਸਕਾਰਾਂ ਨੂੰ ਦੇਣ ਦੀ ਪ੍ਰਕਿਰਿਆ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਿਰਫ ਰਸੂਖ ਵਾਲਿਆਂ ਦੇ ਇਸ਼ਾਰੇ ‘ਤੇ ਹੀ ਇਹ ਸਨਮਾਨ ਦਿੱਤੇ ਜਾਂਦੇ ਹਨ। ਬਾਬੇ ਦੇ ਬਿਆਨ ਨੇ ਇਕ ਵਾਰ ਫਿਰ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ।  ਬਾਬਾ ਰਾਮਦੇਵ ਨੇ ਕਿਹਾ, ”ਪਦਮ ਪੁਰਸਕਾਰਾਂ ਲਈ ਵੱਡੇ ਪੱਧਰ ‘ਤੇ ਲਾਬਿੰਗ ਹੁੰਦੀ ਹੈ  ਅਤੇ ਸਿਆਸੀ ਰਸੂਖ ਵਾਲੇ ਲੋਕਾਂ ਨੂੰ ਹੀ ਇਹ ਪੁਰਸਕਾਰ ਦਿੱਤੇ ਜਾਂਦੇ ਹਨ।”

Facebook Comment
Project by : XtremeStudioz