Close
Menu

ਸਿਰੀਸੇਨਾ ਦੇ ਕਤਲ ਦੀ ਸਾਜ਼ਿਸ਼ ਘੜਨ ਲਈ ਫੜੇ ਭਾਰਤੀ ਵੱਲੋਂ ਬੇਕਸੂਰ ਹੋਣ ਦਾ ਦਾਅਵਾ

-- 25 October,2018

ਕੋਲੰਬੋ, 25 ਅਕਤੂਬਰ
ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਦੇ ਕਥਿਤ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ’ਚ ਗ੍ਰਿਫ਼ਤਾਰ ਭਾਰਤੀ ਨਾਗਰਿਕ ਮਾਰਸੇਲੀ ਥੌਮਸ ਨੇ ਅੱਜ ਅਦਾਲਤ ਵਿੱਚ ਕਿਹਾ ਕਿ ਉਹ ਬੇਕਸੂਰ ਹੈ ਤੇ ਪੁਲੀਸ ਉਸ ਨੂੰ ਇਸ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਥੌਮਸ ਨੂੰ ਬੀਤੇ ਦਿਨ ਕੋਲੰਬੋ ਫੋਰਟ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪਿਛਲੇ ਦਿਨੀਂ ਮੀਡੀਆ ਵਿਚ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਰਾਸ਼ਟਰਪਤੀ ਸਿਰੀਸੇਨਾ ਨੇ ਭਾਰਤ ਦੀ ਖੁਫ਼ੀਆ ਏਜੰਸੀ ‘ਰਾਅ’ ਉੱਤੇ ਆਪਣੇ ਕਤਲ ਦੀ ਸ਼ਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਸਿਰੀਸੇਨਾ ਨੇ ਹਾਲਾਂਕਿ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਸੀ।
ਥੌਮਸ ਨੇ ਇਕ ਲਿਖਤ ਬਿਆਨ ਵਿੱਚ ਕਿਹਾ ਕਿ ਉਹ ਬੇਕਸੂਰ ਹੈ, ਪਰ ਸ੍ਰੀਲੰਕਾ ਪੁਲੀਸ ਦਾ ਫ਼ੌਜਦਾਰੀ ਕੇਸਾਂ ਦੀ ਜਾਂਚ ਬਾਰੇ ਵਿਭਾਗ ਉਸ ਨੂੰ ਇਸ ਮਾਮਲੇ ਵਿੱਚ ਫਸਾਉਣ ਲਈ ਯਤਨਸ਼ੀਲ ਹੈ। ਥੌਮਸ ਨੇ ਕਿਹਾ ਕਿ ਉਸ ਨੂੰ 34 ਦਿਨਾਂ ਤਕ ਹਿਰਾਸਤ ਵਿੱਚ ਰੱਖਿਆ ਗਿਆ ਜਿਸ ਕਰਕੇ ਉਹਦੀ ਸਿਹਤ ਵਿਗੜ ਗਈ। ਥੌਮਸ ਨੂੰ ਪਿਛਲੇ ਮਹੀਨੇ ਨਮਲ ਕੁਮਾਰਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਮਾਰਾ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਸ ਪੂਰੀ ਸ਼ਾਜ਼ਿਸ਼ ਨੂੰ ਘੜਨ ਪਿੱਛੇ ਪੁਲੀਸ ਦੀ ਅਤਿਵਾਦ ਵਿਰੋਧੀ ਡਿਵੀਜ਼ਨ ਦੇ ਸੀਨੀਅਰ ਪੁਲੀਸ ਅਧਿਕਾਰੀ ਦਾ ਨਾਲਾਕਾ ਸਿਲਵਾ ਦਾ ਹੱਥ ਸੀ।

Facebook Comment
Project by : XtremeStudioz