Close
Menu

‘ਸਿਰ ਮੜ੍ਹੀ’ ਲੜਾਈ ਨਹੀਂ ਲੜਾਂਗੇ: ਇਮਰਾਨ ਖ਼ਾਨ

-- 27 November,2018

ਇਸਲਾਮਾਬਾਦ, 27 ਨਵੰਬਰ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ‘ਅਤਿਵਾਦ ਖ਼ਿਲਾਫ਼ ਲੜਾਈ’ ਨੂੰ ਮੁਲਕ ‘ਸਿਰ ਮੜ੍ਹੀ ਜੰਗ’ ਕਰਾਰ ਦਿੱਤਾ ਹੈ। ਵਜ਼ੀਰੇ ਆਜ਼ਮ ਨੇ ਵਾਅਦਾ ਕੀਤਾ ਕਿ ਉਹ ਆਪਣੇ ਮੁਲਕ ਵਿੱਚ ਅਜਿਹੀ ਲੜਾਈ ਕਦੇ ਨਹੀਂ ਲੜਨਗੇ। ਖ਼ਾਨ ਨੇ ਇਹ ਟਿੱਪਣੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਹੱਲਾ ਬੋਲਦਿਆਂ ਕੀਤੀਆਂ ਹਨ। ਕਾਬਿਲੇਗੌਰ ਹੈ ਕਿ ਅਮਰੀਕੀ ਸਦਰ ਵੱਲੋਂ ਇਸਲਾਮਾਬਾਦ ’ਤੇ ਅਕਸਰ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਹ ਅਤਿਵਾਦ ਖ਼ਿਲਾਫ਼ ਲੜਾਈ ’ਚ ਅਮਰੀਕਾ ਦੀ ਇਮਦਾਦ ਨਹੀਂ ਕਰਦਾ। ਖ਼ਾਨ ਨੇ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹਿਆਂ ਦੇ ਰਲੇਵੇਂ ਮਗਰੋਂ ਆਪਣੀ ਪਲੇਠੀ ਫੇਰੀ ਦੌਰਾਨ ਕਬਾਇਲੀ ਬਜ਼ੁਰਗਾਂ ਨੂੰ ਕਿਹਾ, ‘ਅਸੀਂ ਖ਼ੂਨ ਪਸੀਨੇ ਦੇ ਰੂਪ ਵਿੱਚ ਵੱਡੀ ਕੀਮਤ ਤਾਰ ਕੇ ਅਜਿਹੀ ਲੜਾਈ ਨੂੰ ਆਪਣੀ ਸਮਝ ਕੇ ਲੜ ਰਹੇ ਹਾਂ, ਜੋ ਸਾਡੇ ਸਿਰ ਮੜ੍ਹੀ ਗਈ ਹੈ। ਇਸ ਲੜਾਈ ਨੇ ਸਾਡੇ ਸਮਾਜਿਕ-ਆਰਥਿਕ ਤਾਣੇ ਬਾਣੇ ਨੂੰ ਢਾਹ ਲਾਈ ਹੈ।…ਅਸੀਂ ਅਜਿਹੀ ਲੜਾਈ ਪਾਕਿਸਤਾਨ ਅੰਦਰ ਮੁੜ ਨਹੀਂ ਲੜਾਂਗੇ।’

Facebook Comment
Project by : XtremeStudioz