Close
Menu

ਸਿਲਿਕਾਨ ਵੈਲੀ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਸੁਣਨ ਲਈ 45 ਹਜਾਰ ਤੋਂ ਵੱਧ ਲੋਕਾਂ ਨੇ ਕਰਾਇਆ ਰਜਿਸਟਰੇਸ਼ਨ

-- 04 September,2015

ਵਾਸ਼ਿੰਗਟਨ, ਸਿਲਿਕਾਨ ਵੈਲੀ ‘ਚ 27 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਨ ਲਈ 45 ਹਜ਼ਾਰ ਤੋਂ ਵੱਧ ਲੋਕਾਂ ਨੇ ਰਜਿਸਟਰੇਸ਼ਨ ਕਰਾਇਆ ਹੈ। ਮੋਦੀ ਸਿਲਿਕਾਨ ਵੈਲੀ ‘ਚ ਭਾਰਤੀ ਅਮਰੀਕੀ ਸਮੂਹ ਨੂੰ ਸੰਬੋਧਨ ਕਰਨਗੇ। ਇੰਡੋ-ਅਮਰੀਕਨ ਕਮਿਊਨਟੀ ਆਫ ਵੈਸਟ ਕੋਸਟ ਨੇ ਕੱਲ੍ਹ ਇਕ ਬਿਆਨ ‘ਚ ਕਿਹਾ ਕਿ ਅਜੇ ਉਨ੍ਹਾਂ ਨੇ 18,500 ਲੋਕਾਂ ਦੀ ਅੰਤਮ ਸੂਚੀ ਦੇ ਸਬੰਧ ‘ਚ ਫੈਸਲਾ ਨਹੀਂ ਲਿਆ ਗਿਆ ਹੈ, ਜਿਨ੍ਹਾਂ ਨੂੰ 27 ਸਤੰਬਰ ਨੂੰ ਸੈਨ ਜੋਸ ਦੇ ਸੈਪ ਏਰੇਨਾ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਭਾਸ਼ਣ ਦਿੰਦੇ ਹੋਏ ਪ੍ਰਤੱਖ ਰੂਪ ਨਾਲ ਦੇਖਣ ਦਾ ਮੌਕਾ ਮਿਲੇਗਾ। ਆਯੋਜਕ ਆਉਣ ਵਾਲੇ ਦਿਨਾਂ ‘ਚ ਸਾਰੇ 45,000 ਵਿਚੋਂ ਕੰਪਿਊਟਰ ਡਰਾਅ ਕੱਢ ਕੇ ਦਰਸ਼ਕਾਂ ਦੀ ਅੰਤਮ ਸੂਚੀ ਦੇ ਸਬੰਧ ‘ਚ ਫੈਸਲਾ ਲੈਣਗੇ। ਇਸ ਸੂਚੀ ‘ਚ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਕਰਨ ‘ਤੇ ਯਕੀਨੀ ਬਣਾਇਆ ਦਾ ਰਿਹਾ ਹੈ।

Facebook Comment
Project by : XtremeStudioz