Close
Menu

ਸਿਲਿਕਾਨ ਵੈਲੀ ‘ਚ ਸੁੰਦਰ ਪਿਚਈ, ਸੱਤਿਆ ਨਡੇਲਾ, ਟਿਮ ਕੁਕ ਸਮੇਤ ਕਈ ਦਿੱਗਜਾਂ ਨਾਲ ਮੋਦੀ ਨੇ ਕੀਤੀ ਮੁਲਾਕਾਤ

-- 28 September,2015

ਸੈਨ ਜੋਂਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿਲਿਕਾਨ ਵੈਲੀ ਪਹੁੰਚੇ। ਸਿਲਿਕਾਨ ਵੈਲੀ ਦੇ ਸਿਤਾਰਿਆਂ ਨਾਲ ਮੁਲਾਕਾਤ ਕੀਤੀ। ਸਿਲਿਕਾਨ ਵੈਲੀ ‘ਚ ਚੋਟੀ ਦੀਆਂ ਕੰਪਨੀਆਂ ਐਪਲ ਦੇ ਟਿਮ ਕੁਕ, ਮਾਈਕਰੋਸਾਫਟ ਦੇ ਸੱਤਿਆ ਨਡੇਲਾ, ਗੂਗਲ ਦੇ ਸੁੰਦਰ ਪਿਚਈ ਤੇ ਅਡੋਬ ਦੇ ਸ਼ਾਂਤੁਨੂ ਨਾਰਾਇਣ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਭਾਰਤੀ-ਅਮਰੀਕੀ ਸਮੂਹ ਦੇ ਨਾਲ ਦੋ ਸਮਾਗਮਾਂ ਦੇ ਵਿਚਕਾਰ ਮੋਦੀ ਨੇ ਟੇਸਲਾ, ਫੇਸਬੁੱਕ ਤੇ ਗੂਗਲ ਦੇ ਦਫਤਰਾਂ ਤੇ ਕੰਪਲੈਕਸਾਂ ਦਾ ਦੌਰਾ ਕੀਤਾ। ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਦੁਨੀਆ ਦੇ ਸਭ ਤੋਂ ਵੱਡੇ ਤਕਨਾਲੋਜੀ ਕੇਂਦਰ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇਥੇ ਮੁਲਾਕਾਤ ‘ਚ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਕਿਹਾ ਕਿ ਭਾਰਤ ਦੇ ਨਾਲ ਐਪਲ ਦੇ ਅਦੁੱਤੀ ਸੰਬੰਧ ਹਨ ਕਿਉਂਕਿ ਇਸ ਦੇ ਸੰਸਥਾਪਕ ਸਟੀਵ ਜਾਬਸ ਪ੍ਰੇਰਨਾ ਲੈਣ ਦੇ ਲਈ ਭਾਰਤ ਗਏ ਸਨ।

Facebook Comment
Project by : XtremeStudioz