Close
Menu

ਸਿਹਤ ਮੰਤਰੀ ਨੇ ਕਮਿਊਨਿਟੀ ਸਿਹਤ ਕੇਦਰ ਢੁੱਡੀਕੇ ਦੀ ਕੀਤੀ ਅਚਾਨਕ ਚੈਕਿੰਗ

-- 30 June,2015

*       ਸਿਵਲ ਸਰਜਨਾਂ ਨੂੰ ਮਲਟੀਪਰਪਜ਼ ਹੈਲਥ ਵਰਕਰਾਂ ਦੀ ਕਾਰਗੁਜ਼ਾਰੀ ਬਾਰੇ ਮਾਸਿਕ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼

*        ਇੱਕ ਮਲਟੀਪਰਪਜ਼ ਹੈਲਥ ਵਰਕਰ ਡਿਊਟੀ ਪ੍ਰਤੀ ਅਣਗਹਿਲੀ  ਕਾਰਣ ਕੀਤਾ ਮੁਅੱਤਲ

ਮੋਗਾ 30 ਜੂਨ: ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਅੱਜ ਕਮਿਊਨਿਟੀ ਸਿਹਤ ਕੇਂਦਰ ਢੁੱਡੀਕੇ ਦੀ ਅਚਾਨਕ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੇ ਮਹਿੰਦਰ ਪਾਲ ਸਿੰਘ ਮਲਟੀਪਰਪਜ਼ ਹੈਲਥ ਵਰਕਰ (ਮੇਲ) ਨੂੰ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤਣ ਕਾਰਣ ਮੁਅੱਤਲ ਕਰ ਦਿੱਤਾ ਗਿਆ।
ਸ਼੍ਰੀ ਜਿਆਣੀ ਨੇ ਚੈਕਿੰਗ ਦੌਰਾਨ ਪਾਇਆ ਕਿ ਮਹਿੰਦਰ ਪਾਲ ਸਿੰਘ ਮਰੀਜਾਂ ਦੇ ਖੂਨ ਦੀਆਂ ਬਲੱਡ ਸਲਾਈਡਾਂ ਸਬੰਧੀ ਪੰਦਰਵਾੜਾ ਰਿਪੋਰਟਾਂ ਅਤੇ ਪਿਛਲੇ ਲੱਗਭੱਗ ਡੇਢ ਸਾਲ ਤੋਂ ਮਲੇਰੀਆ ਤੇ ਹੋਰ ਬਿਮਾਰੀਆਂ ਸਬੰਧੀ ਕੇਸ ਪੇਸ਼ ਕਰਨ ਤੋ ਅਸਫ਼ਲ ਰਿਹਾ। ਮੰਤਰੀ ਨੇ ਕਮਿਊਨਿਟੀ ਸਿਹਤ ਕੇਂਦਰ ਢੁੱਡੀਕੇ ਵਿਖੇ ਲੱਗਭੱਗ ਤਿੰਨ ਘੰਟੇ ਹਾਜ਼ਰ ਰਹਿ ਕੇ  ਕੇਂਦਰ ‘ਚ ਦਵਾਈਆਂ ਦੀ ਉਪਲੱਭਧਤਾ ਅਤੇ ਸਾਫ਼-ਸਫਾਈ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ  ਕ੍ਰਮਚਾਰੀਆਂ ਵੱਲੋ ਕੰਮ ਪ੍ਰਤੀ ਕੋਤਾਹੀ ਕੇਵਲ ਇੱਕ ਜੁਰਮ ਹੀ ਨਹੀ, ਬਲਕਿ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਿਕ ਕੰਮ ਪ੍ਰਤੀ ਲਾਪਰਵਾਹੀ ਨੂੰ ਕਿਸੇ ਵੀ ਕੀਮਤ ‘ਤੇ ਬਖਸਿਆ ਨਹੀਂ ਜਾਵੇਗਾ ਅਤੇ ਅਜਿਹੇ ਕ੍ਰਮਚਾਰੀਆਂ ਖਿਲਾਫ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਸਿਹਤ ਮੰਤਰੀ ਨੇ ਰਾਜ ਦੇ ਸਾਰੇ ਜਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਮਲਟੀਪਰਪਜ਼ ਹੈਲਥ ਵਰਕਰਾਂ ਦੀ ਕਾਰਗੁਜ਼ਾਰੀ ਸਬੰਧੀ ਮਹੀਨਾਵਾਰ ਰਿਪੋਰਟ ਪੇਸ਼ ਕਰਨ ਦੇ ਆਦੇਸ ਦਿੱਤੇ। ਉਨ੍ਹਾਂ ਕਿਹਾ ਕਿ ਹੈਲਥ ਵਰਕਰ ਦੀ ਇਹ ਜਿੰਮੇਵਾਰੀ ਹੈ ਕਿ ਉਹ ਮਹੀਨੇ ਵਿੱਚ ਇੱਕ ਵਾਰ ਹਰ ਘਰ ਦਾ ਦੌਰਾ ਕਰਕੇ ਪ੍ਰੀਵਾਰਕ ਮੈਬਰਾਂ ਦਾ ਚੈਕ-ਅਪ ਕਰੇ। ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰ (ਮੇਲ) ਨੂੰ ਵਾਤਾਵਰਣ ਸੈਨੀਟੇਸ਼ਨ, ਪੀਣ ਵਾਲਾ ਸਾਫ ਪਾਣੀ, ਦੁਰਘਟਨਾ/ਅੱਗ ਲੱਗਣ ਕਾਰਣ ਐਮਰਜੈਸੀ ‘ਚ ਮੁੱਢਲੀ ਸਹਾਇਤਾ, ਆਮ ਬਿਮਾਰੀਆਂ ਦੇ ਇਲਾਜ ਆਦਿ ਬਾਰੇ ਸਬ-ਸੈਟਰ ਵਿੱਚ ਲੋੜੀਦਾ ਪ੍ਰਬੰਧ ਰੱਖਣਾ ਚਾਹੀਦਾ ਹੈ।ਉਨ੍ਹਾਂਂ ਿਕ ਇਸ ਦੇ ਨਾਲ ਹੀ ਉਸਨੂੰ ਪ੍ਰੀਵਾਰ ਭਲਾਈ ਅਤੇ ਹੋਰ ਸਬੰਧਤ ਗਤੀਵਿਧੀਆਂ ਲਈ ਵੀ ਏ.ਐਨ.ਐਮ ਦੀ ਸਹਾਇਤਾ ਕਰਨੀ ਚਾਹੀਦੀ ਹੈ।

Facebook Comment
Project by : XtremeStudioz