Close
Menu

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਆਈਵੀ ਹਸਪਤਾਲ ਵਿੱਚ ‘ਪੰਜਾਬ ਕਿਡਨੀ ਫਾਊਂਡੇਸ਼ਨ’ ਦੀ ਸ਼ੁਰੂਆਤ

-- 13 March,2019

ਮੋਹਾਲੀ, 13 ਮਾਰਚ: ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬੁੱਧਵਾਰ ਨੂੰ ਮੋਹਾਲੀ ਸਥਿਤ ਆਈਵੀ ਹਸਪਤਾਲ ਵਿੱਚ ਇੱਕ ਕਿਡਨੀ ਸਹਾਇਤਾ ਸਮੂਹ ਅਤੇ ਇੱਕ ਸਮਰਪਿਤ ਕਿਡਨੀ ਹੈਲਪਲਾਈਨ , ‘ਪੰਜਾਬ ਕਿਡਨੀ ਫਾਊਂਡੇਸ਼ਨ’ ਨੂੰ ਲਾਂਚ ਕੀਤਾ।

ਇਸ ਮੌਕੇ ‘ਤੇ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਗੁਰਤੇਜ ਸਿੰਘ, ਚੇਅਰਮੈਨ, ਆਈਵੀ ਗਰੁੱਪ ਆਫ ਹਸਪਤਾਲ, ਡਾ. ਕੰਵਲਜੀਤ, ਮੈਡੀਕਲ ਡਾਇਰੈਕਟਰ, ਡਾ. ਅਵਿਨਾਸ਼ ਸ਼੍ਰੀਵਾਸਤਵ, ਡਾਇਰੈਕਟਰ, ਯੂਰੋਲੌਜੀ ਅਤੇ ਰੇਨਲ ਟਰਾਂਸਪਲਾਂਟ ਸਰਜਰੀ, ਡਾ. ਰਾਕਾ ਕੌਸ਼ਲ, ਡਾਇਰੈਕਟਰ, ਨੈਫਰੋਲੌਜੀ ਅਤੇ ਡਾ. ਅਰੁਣਾ ਬੀ. ਭੋਅ, ਫੈਸੇਲਿਟੀ ਡਾਇਰੈਕਟਰ ਵੀ ਸ਼ਾਮਲ ਸਨ।

ਪੰਜਾਬ ਕਿਡਨੀ ਫਾਊਂਡੇਸ਼ਨ ਇੱਕ ਸਹਾਇਤਾ ਸਮੂਹ ਹੈ ਜਿਸਦੇ ਰਜਿਸਟਰਡ ਮੈਂਬਰ ਹਰ ਦੋ ਮਹੀਨੇ ਵਿੱਚ ਇੱਕ ਵਾਰ ਮਿਲਣਗੇ। ਇਸ ਪਲੈਟਫਾਰਮ ਵਿੱਚ ਮੈਂਬਰਾਂ ਨੂੰ ਬਿਮਾਰੀ, ਇਲਾਜ ਦੇ ਤੌਰ ਤਰੀਕਿਆਂ, ਭੋਜਨ ਅਤੇ ਜੀਵਨਸ਼ੈਲੀ ਪ੍ਰਬੰਧਨ ਆਦਿ ਬਾਰੇ ਜਾਗਰੂਕਤਾ ਪ੍ਰੋਗਰਾਮ ਰਾਹੀਂ ਉਪਯੋਗੀ ਜਾਣਕਾਰੀਆਂ ਨਾਲ ਸਸ਼ਕਤ ਬਣਾਇਆ ਜਾਵੇਗਾ।

ਇਸਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ਨਾਂ ਨੂੰ ਹੱਲ ਕੀਤਾ ਜਾਵੇਗਾ ਜਿਵੇਂ ਕਿ ਉਨ੍ਹਾਂ ਕੋਲ ਕੀ ਵਿਕਲਪ ਹੈ, ਕੌਣ ਕਿਡਨੀ ਦਾਨ ਕਰ ਸਕਦੇ ਹਨ, ਡਾਇਲਸਿਸ ਨੂੰ ਕਿੰਨੇ ਅੰਤਰਾਲ ‘ਤੇ ਕਰਾਉਣਾ ਚਾਹੀਦਾ ਹੈ ਅਤੇ ਭੋਜਨ ਸਬੰਧੀ ਸਲਾਹ ਆਦਿ। ਇਹ ਫੋਰਮ ਕਿਡਨੀ ਫੇਲ੍ਹ ਹੋਣ ‘ਤੇ ਆਈਵੀ ਹਸਪਤਾਲ ਦੇ ਰੋਗੀਆਂ ਤੋਂ ਇਲਾਵਾ ਹੋਰ ਸਾਰੇ ਰੋਗੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਵੀ ਖੁੱਲ੍ਹਾ ਰਹੇਗਾ। ਇੱਕ-ਦੂਜੇ ਨਾਲ ਸਿੱਧੀ ਗੱਲਬਾਤ ਦੇ ਸੈਸ਼ਨਾਂ ਤੋਂ ਇਲਾਵਾ ਕਿਡਨੀ ਰੋਗੀਆਂ ਲਈ ਡਾਈਟ ਕਲਾਸਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਕਿਡਨੀ ਹੈਲਪਲਾਈਨ ਨੰਬਰ 98883-88809 ਰੋਗੀ ਨੂੰ ਸਿੱਖਿਅਤ ਕਰਨ ਅਤੇ ਉਸਦਾ ਮਾਰਗਦਰਸ਼ਨ ਕਰਨ ਲਈ ਯੋਗ ਟੀਮ ਵੱਲੋਂ ਪ੍ਰਬੰਧਿਤ ਕੀਤਾ ਜਾਵੇਗਾ, ਟੈਲੀਫੋਨਿਕ ਕੰਸਲਟੇਸ਼ਨ ਰਾਹੀਂ ਪ੍ਰੋਤਸਾਹਿਤ ਨਹੀਂ ਕੀਤਾ ਜਾਵੇਗਾ ਕਿਉਂਕਿ ਕਲੀਨਿਕਲ ਅਗਜਾਮੀਨੇਸ਼ਨ ਮਰੀਜ਼ ਦੇ ਡਾਇਗੋਰਸ ਅਤੇ ਇਲਾਜ ਦਾ ਪ੍ਰਮੁੱਖ ਆਧਾਰ ਨਿਰੰਤਰ ਬਣਿਆ ਹੋਇਆ ਹੈ।

ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਗੁਰਤੇਜ ਸਿੰਘ, ਚੇਅਰਮੈਨ, ਆਈਵੀ ਗਰੁੱਪ ਆਫ ਹਸਪਤਾਲ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਹਸਪਤਾਲ ਚੇਨ ਹੋਣ ਦੇ ਨਾਤੇ ਸਾਡੇ ਹਰ ਹਸਪਤਾਲ ਵਿੱਚ ਇੱਕ ਡਾਇਲਸਿਸ ਸੈਂਟਰ ਹੈ। ਮੋਹਾਲੀ ਯੂਨਿਟ ਵਿੱਚ 25 ਡਾਇਲਸਿਸ ਮਸ਼ੀਨਾਂ ਹਨ ਅਤੇ ਕਿਡਨੀ ਦਾ ਬੇਹੱਦ ਆਧੁਨਿਕ ਟਰਾਂਸਪਲਾਂਟ ਸਿਸਟਮ ਉਪਲੱਬਧ ਹੈ। ਸਾਡੇ ਅੰਮ੍ਰਿਤਸਰ ਯੂਨਿਟ ਲਈ ਵੀ ਟਰਾਂਸਪਲਾਂਟ ਲਾਇਸੈਂਸ ਲਈ ਅਰਜ਼ੀ ਦਿੱਤੀ ਗਈ ਹੈ। ਸਮਾਜ ‘ਤੇ ਇਸ ਗੰਭੀਰ ਰੋਗ ਦੇ ਭਾਰ ਦੀ ਸੇਵਾ ਲਈ ਰਣਨੀਤਕ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਕਿਡਨੀ ਫੇਲ੍ਹ ਹੋਣ ‘ਤੇ ਰੋਗੀਆਂ ਦੇ ਬਿਹਤਰ ਇਲਾਜ ਲਈ ਸੁਵਿਧਾਵਾਂ ਤੱਕ ਆਸਾਨ ਪਹੁੰਚ ਦੇ ਮੁੱਦੇ ਦਾ ਹੱਲ ਕਰਨ ਲਈ ਭਵਿੱਖ ਵਿੱਚ ਸਾਡੀ ਆਪਣੇ ਮਾਹਿਰ ਨੇਫਰੋਲੌਜਿਸਟ ਅਤੇ ਟਰਾਂਸਪਲਾਂਟ ਸਰਜਨ ਵੱਲੋਂ ਈ-ਕੰਸਲਟੈਂਸੀ ਸ਼ੁਰੂ ਕਰਨ ਦੀ ਵੀ ਯੋਜਨਾ ਹੈ।

ਡਾ. ਕੰਵਲਦੀਪ, ਮੈਡੀਕਲ ਡਾਇਰੈਕਟਰ, ਆਈਵੀ ਗਰੁੱਪ ਨੇ ਕਿਹਾ ਕਿ ‘ਅਸੀਂ ਸਮਝਦੇ ਹਾਂ, ਬਹੁਤ ਸਾਰੇ ਰੋਗੀਆਂ ਨੂੰ ਆਪਣੀ ਕਿਡਨੀ ਦੇ ਫੇਲ੍ਹ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਜਿਊਣ ਦੀ ਉਮੀਦ ਘੱਟ ਹੋ ਜਾਂਦੀ ਹੈ ਅਤੇ ਕਈ ਲੋਕ ਇਹ ਨਹੀਂ ਜਾਣਦੇ ਕਿ ਆਪਣਾ ਇਲਾਜ ਕਿਵੇਂ ਕਰਾਉਣਾ ਹੈ ਅਤੇ ਉਹ ਇਸ ਲਈ ਕਿੱਥੇ ਜਾਣ। ਇਸ ਲਈ ਸਾਡੇ ਰੋਗੀ ਸਹਾਇਤਾ ਸਮੂਹ ਅਤੇ ਕਿਡਨੀ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਨਾਲ ਅਸੀਂ ਉਨ੍ਹਾਂ ਦੇ ਜੀਵਨ ਨੂੰ ਆਸਾਨ ਬਣਾਉਣ ਦਾ ਇਰਾਦਾ ਰੱਖਦੇ ਹਾਂ। ਇਸਦੇ ਇਲਾਵਾ ਸਾਡਾ ਉਦੇਸ਼ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੋਤਸਾਹਿਤ ਕਰਨਾ ਹੈ ਅਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਅਤੇ ਮਿੱਥਾਂ ਨੂੰ ਤੋੜ ਕੇ ਉਨ੍ਹਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਦੂਜੇ ਲੋਕਾਂ ਦੀ ਜ਼ਿੰਦਗੀ ਬਚਾ ਸਕਣ।’

ਡਾ. ਰਾਕਾ ਨੇ ਕਿਹਾ ਕਿ ਅਸੀਂ 2008 ਤੋਂ ਹੁਣ ਤਕ ਲਗਪਗ 1 ਲੱਖ ਡਾਇਲਸਿਸ ਸੈਸ਼ਨ ਅਤੇ 1000 ਕਿਡਨੀ ਟਰਾਂਸਪਲਾਂਟ ਕੀਤੇ ਹਨ। ਟਰਾਈਸਿਟੀ ਵਿੱਚ ਅਸੀਂ ਕਿਡਨੀ ਟਰਾਂਸਪਲਾਂਟ ਵਿੱਚ ਮੋਹਰੀ ਹਾਂ। ਅਸੀਂ ਇਸ ਖੇਤਰ ਵਿੱਚ ਏਬੀਓ ਇਨਕੰਪੈਟੇਬਲ ਟਰਾਂਸਪਲਾਂਟ ਅਤੇ ਇਸ ਖੇਤਰ ਵਿੱਚ ਆਪਣਾ ਪ੍ਰੋਟੋਕੌਲ ਸਥਾਪਿਤ ਕਰਨ ਵਾਲਾ ਪਹਿਲਾ ਸੰਸਥਾਨ ਹਾਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀ ਤਤਕਾਲ ਸਫਲਤਾ ਦੀ ਦਰ 99 ਪ੍ਰਤੀਸ਼ਤ ਤੋਂ ਜ਼ਿਆਦਾ ਹੈ।

ਇਸ ਮੌਕੇ ‘ਤੇ ਆਪਣੇ ਕਰੀਬੀ ਮੈਂਬਰਾਂ ਦੀ ਜਾਨ ਬਣਾਉਣ ਲਈ ਆਪਣੀ ਕਿਡਨੀ ਦਾਨ ਕਰਨ ਵਾਲੇ ਲਗਪਗ ਦਰਜਨ ਲੋਕਾਂ ਨੂੰ ਮੰਤਰੀ ਵੱਲੋਂ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿਅਕਤੀਆਂ ਨੂੰ ਸਨਮਾਨਤ ਕੀਤਾ ਗਿਆ, ਉਨ੍ਹਾਂ ਵਿੱਚ ਸ਼ਾਮਲ ਸਨ: ਸਵਤੰਤਰਤਾ ਅਤੇ ਸ਼ੋਭਾ, ਦੋਵੇਂ ਮਾਵਾਂ ਨੇ ਆਪਣੇ ਆਪਣੇ ਬੇਟਿਆਂ ਦਾ ਜੀਵਨ ਬਚਾਉਣ ਲਈ ਆਪਣੀ ਆਪਣੀ ਕਿਡਨੀ ਦਾਨ ਕੀਤੀ, ਸੁਧਾ, ਸੁਰਜੀਤ ਕੌਰ, ਕੁਲਜੀਤ ਕੌਰ, ਪਰਮਜੀਤ ਕੌਰ, ਸੁਪਿੰਦਰ ਕੌਰ ਅਤੇ ਜਰਨੈਲ ਕੌਰ, ਇਨ੍ਹਾਂ ਸਾਰੀਆਂ ਨੇ ਆਪਣੇ ਪਤੀ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਕਿਡਨੀ ਦਾਨ ਕੀਤੀ। ਪ੍ਰਕ੍ਰਿਤੀ ਨੇ ਆਪਣੀ ਮਾਂ ਲਈ ਆਪਣੀ ਕਿਡਨੀ ਦਾਨ ਕੀਤੀ। ਪਵਨ ਤਨੇਜਾ ਅਤੇ ਕੁਲਦੀਪ ਸਿੰਘ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਦੀ ਜਾਨ ਬਚਾਉਣ ਲਈ ਕਿਡਨੀ ਦਾਨ ਕੀਤੀ ਅਤੇ ਕਰਣ ਨੇ ਆਪਣੀ ਕਿਡਨੀ ਦਾਨ ਕਰਕੇ ਆਪਣੀ ਭੈਣ ਦੀ ਜਾਨ ਬਚਾਈ।

ਡਾ. ਅਵਿਨਾਸ਼ਾ ਸ਼੍ਰੀਵਾਸਤਵ ਨੇ ਕਿਹਾ ਕਿ ਹਰ ਸਾਲ ਲਗਪਗ 1.5 ਲੱਖ ਭਾਰਤੀ ਕਿਡਨੀ ਫੇਲ੍ਹ ਹੋਣ ਤੋਂ ਪੀੜਤ ਹੁੰਦੇ ਹਨ। ਹਾਲਾਂਕਿ ਉਪਲੱਬਧ ਅੰਗਾਂ ਦੀ ਘਾਟ ਕਾਰਨ ਸਿਰਫ਼ 5 ਹਜ਼ਾਰ ਨੂੰ ਹੀ ਕਿਡਨੀ ਟਰਾਂਸਪਲਾਂਟ ਕਰਾਉਣ ਦਾ ਮੌਕਾ ਮਿਲਦਾ ਹੈ। ਜਦੋਂਕਿ ਸਪੇਨ ਵਿੱਚ ਪ੍ਰਤੀ ਮਿਲੀਅਨ 35.1 ਅੰਗ ਦਾਨ ਦਿੰਦਾ ਹੈ, ਬ੍ਰਿਟੇਨ ਵਿੱਚ 27, ਸੰਯੁਕਤ ਰਾਜ ਅਮਰੀਕਾ ਵਿੱਚ 26, ਕੈਨੇਡਾ ਵਿੱਚ 14 ਅਤੇ ਆਸਟਰੇਲੀਆ ਵਿੱਚ 11 ਹੈ, ਉੱਥੇ ਭਾਰਤ ਵਿੱਚ ਪ੍ਰਤੀ ਮਿਲੀਅਨ ‘ਤੇ ਸਿਰਫ਼ 0.08 ਅੰਗ ਦਾਨ ਕਰਦੇ ਹਨ। ਇਸ ਨੇਕ ਕਾਰਜ ਪ੍ਰਤੀ ਸਮਾਜ ਨੂੰ ਸੰਵੇਦਨਸ਼ੀਲ ਬਣਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਡਾ.ਸ਼੍ਰੀਵਾਸਤਵ ਨੇ ਅੱਗੇ ਕਿਹਾ ਕਿ ‘ਸਵੈਪ ਟਰਾਂਸਪਲਾਂਟ ਕਿਸੇ ਵੀ ਆਮ ਟਰਾਂਸਪਲਾਂਟ ਸਰਜਰੀ ਦੀ ਤਰ੍ਹਾਂ ਹੁੰਦਾ ਹੈ ਜਿਸ ਵਿੱਚ ਸਿਰਫ਼ ਅੰਤਰ ਇਹ ਹੁੰਦਾ ਹੈ ਕਿ ਜੇਕਰ ਇੱਕ ਜੋੜੀ ਤੋਂ ਪ੍ਰਾਪਤ ਕਰਤਾ ਦੂਜੀ ਜੋੜੀ ਦੇ ਦਾਨਕਰਤਾ ਨਾਲ ਸੰਗਤ ਹੋਵੇ ਤਾਂ ਇਸਦੇ ਉਲਟ ਹਸਪਤਾਲ ਵਿੱਚ ਇਕੱਠੇ ਹੋਣ ਵਾਲੇ ਦੋ ਟਰਾਂਸਪਲਾਂਟ ਲਈ ਇੱਕ ‘ਸਵੈਪ’ ਦੀ ਵਿਵਸਥਾ ਹੋ ਸਕਦੀ ਹੈ। ਇਹ ਦੋ ਟਰਾਂਸਪਲਾਂਟ ਦੋ ਯੋਗ ਮਰੀਜ਼ਾਂ ਨੂੰ ਅੰਗ ਪ੍ਰਾਪਤ ਕਰਨ ਅਤੇ ਦੋ ਦਾਨਕਰਤਾਵਾਂ ਨੂੰ ਅੰਗ ਦੇਣ ਦੀ ਆਗਿਆ ਦਿੰਦਾ ਹੈ, ਹਾਲਾਂਕਿ ਮੂਲ ਪ੍ਰਾਪਤਕਰਤਾ/ਦਾਨਕਰਤਾ ਜੋੜੇ ਇੱਕ ਦੂਜੇ ਨਾਲ ਅਜਿਹਾ ਕਰਨ ਵਿੱਚ ਅਸਮਰੱਥ ਸਨ।”

ਡਾ. ਅਰੁਣਾ ਭੋਅ, ਫੈਸੇਲਿਟੀ ਡਾਇਰੈਕਟਰ ਵੱਲੋਂ ਇਸ ਮੌਕੇ ‘ਤੇ ਸਾਰਿਆਂ ਨਾਲ ਸਾਂਝਾ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਰੋਗ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਕਾਫ਼ੀ ਜ਼ਿਆਦਾ ਸੰਖਿਆ ਦੇ ਬਾਵਜੂਦ ਦੇਸ਼ ਵਿੱਚ ਸਿਰਫ਼ 1500 ਨੇਫਰੋਲੌਜਿਸਟ ਹੀ ਹਨ। ਉੱਥੇ ਸਾਡੇ ਕੋਲ ਡਾਇਲਸਿਸ ਤਕਨੀਸ਼ਅਨਾਂ ਅਤੇ ਨਰਸਾਂ ਲਈ ਮਜ਼ਬੂਤ ਸਿਖਲਾਈ ਪ੍ਰੋਗਰਾਮ ਹੈ। ਮਾਹਿਰਾਂ ਦੀ ਦੇਖਰੇਖ ਵਿੱਚ ਪ੍ਰਤੀਸ਼ਤ ਅਤੇ ਪੈਰਾਮੈਡੀਕਲ ਸਟਾਫ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਅਤੇ ਉਨ੍ਹਾਂ ਦੀ ਸੰਪੂਰਨ ਦੇਖਭਾਲ ਨੂੰ ਜ਼ਿਆਦਾ ਕੁਸ਼ਲਤਾ ਨਾਲ ਪੂਰਾ ਕਰਦੇ ਹਨ।

Facebook Comment
Project by : XtremeStudioz