Close
Menu

ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ : ਜਿਆਣੀ

-- 20 December,2013

001ਚੰਡੀਗੜ੍ਹ/ਮੋਹਾਲੀ ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਮੁਲਾਜ਼ਮਾ ਦੀਆਂ ਲੰਮੇ ਅਰਸੇ ਤੋਂ ਲਟਕਦੀਆਂ ਸਾਰੀਆ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ।ਸਿਹਤ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਨੂੰ ਆਪਣੀਆਂ ਮੰਗਾਂ ਸਬੰਧੀ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਪੈਣਗੇ।ਇਸ ਸਬੰਧੀ ਜਾਣਕਾਰੀ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਪੰਜਾਬ ਸਿਹਤ ਕਾਰਪੋਰੇਸ਼ਨ ਦੇ ਮੁੱਖ ਦਫਤਰ ਵਿਖੇ ਪੰਜਾਬ ਦੇ ਸਿਹਤ ਕਰਮਚਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਦੀਆਂ ਮੰਗਾਂ ਨੂੰ ਵਿਚਾਰਨ ਲਈ ਸੱਦੀ ਮੀਟਿੰਗ ਦੌਰਾਨ ਦਿੱਤੀ।
ਸਿਹਤ ਮੰਤਰੀ ਸ੍ਰੀ ਜਿਆਣੀ ਨੇ ਕਿਹਾ ਕਿ ਧਰਨੇ ਪ੍ਰਦਰਸ਼ਨਾਂ ਦਾ ਨੁਕਸਾਨ ਆਮ ਲੋਕਾਂ ਤੇ ਮਰੀਜ਼ਾਂ ਨੂੰ ਸਹਿਣਾ ਪੈਂਦਾ ਹੈ, ਇਸ ਲਈ ਉਨ੍ਹਾਂ ਇਸ ਪ੍ਰਥਾ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀਆ ਦੀਆਂ ਸਾਰੀਆਂ ਜਥੇਬੰਦੀਆ ਨੂੰ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਗੱਲਬਾਤ ਦਾ ਸੱਦਾ ਦਿੱਤਾ ਸੀ। ਉਨਾਂ ਅੱਜ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆ ਨੂੰ ਸਿਹਤ ਵਿਭਾਗ ਦੇ ਅਫਸਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਚਾਰ ਰੱਖਣ ਦਾ ਖੁੱਲਾ ਸਮਾਂ ਦਿੱਤਾ ਅਤੇ ਜਾਇਜ਼ ਮੰਗਾਂ ਮੰਨਣ ਲਈ ਮੌਕੇ ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਸਿਹਤ ਮੰਤਰੀ ਨੇ ਇਸ ਮੌਕੇ ਨਾਲ ਹੀ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਧਰਨੇ ਪ੍ਰਦਰਸ਼ਨ ਕਰਨ ਦੀ ਬਜਾਏ ਹਰ ਮਸਲੇ ਨੂੰ ਗੱਲਬਾਤ ਰਾਹੀਂ ਰੱਖਣ ਅਤੇ ਉਨ੍ਹਾਂ ਵਲੋਂ ਹਰ ਮਾਮਲੇ ਨੂੰ ਖੁੱਦ ਸੁਣਿਆ ਜਾਵੇਗਾ ਅਤੇ ਹਰ ਸਮੱਸਿਆ ਦਾ ਸੰਭਵ ਹੱਲ ਕੱਢਿਆ ਜਾਵੇਗਾ।
ਓਧਰ ਅੱਜ ਸਿਹਤ ਮੰਤਰੀ ਨੂੰ ਮਿਲਣ ਤੋਂ ਬਾਅਦ ਸਾਰੀਆ ਜਥੇਬੰਦੀਆਂ ਦੇ ਨੁਮਇੰਦਿਆਂ ਨੇ ਕਿਹਾ ਕਿ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਦਾ ਸਿਲਸਲਾ ਸ਼ੁਰੂ ਕਰਨਾਂ ਇੱਕ ਇਤਹਾਸਕ ਕਦਮ ਹੈ, ਜਿਸ ਦੇ ਸਾਰਥਕ ਸਿੱਟੇ ਨਿਕਲਣਗੇ।ਇਸ ਮੌਕੇ ਉਨ੍ਹਾਂ ਸਿਹਤ ਮੰਤਰੀ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮੌਕੇ ਤੇ ਹੀ ਹੱਲ ਕਰਨ ਲਈ ਸੰਤੁਸ਼ਟਾ ਵੀ ਪ੍ਰਗਟਾਈ।
ਸਿਹਤ ਮੰਤਰੀ ਨੂੰ ਮਿਲਣ ਵਾਲੀਆਂ ਜਥੇਬੰਦੀਆਂ ਵਿਚ ਐਨ.ਐਚ.ਆਰ.ਐਮ ਕਰਮਚਾਰੀ ਯੁਨੀਅਨ, ਪੀ.ਐਚ.ਐਸ.ਸੀ ਕੰਪਿਅੁਟਰਜ਼ ਅੇਸੋਸੀਏਸ਼ਨ, ਪੰਜਾਬ ਹੈਲਥ ਵਿਭਾਗ ਸੁਬਾਰਡੀਨੇਟ ਆਫੀਸਰਜ਼ ਕਲੈਰੀਕਲ ਐਸੋਸੀਏਸ਼ਨ, ਮੈਟ੍ਰਿਕ ਪਾਸ ਦਰਜਾ -4 ਕਰਮਚਾਰੀ ਯੂਨੀਅਨ ਸਿਹਤ ਵਿਭਾਗ, ਪੰਜਾਬ ਆਯੂਰਵੈਦਿਕ ਮੈਡੀਕਲ ਸਰਵਿਸਜ ਐਸੋਸੀਏਸਨ (ਰੈਗੁਕਰ ਡਾਕਟਰ), ਸਰਕਾਰੀ ਨਰਸਿਜ ਆਯੂਰਵੈਦਿਕ ਅਤੇ ਯੂਨਾਨੀ ਉਪਵੈਦ ਯੂਨੀਅਨ, ਪੰਜਾਬ, ਪੰਜਾਬ ਨਰਸਿਜ ਐਸੋਸੀਏਸ਼ਨ ਐਕਸ਼ਨ ਕਮੇਟੀ, ਅੰਮ੍ਰਿਤਸਰ, 2211 ਕੰਟਰੈਕਟਰ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੁਨੀਅਨ, ਪੰਜਾਬ, ਐਨ.ਐਚ.ਆਰ.ਐਮ ਯੂਨੀਅਨ, ਬਠਿੰਡਾ ਅਤੇ  ਐਨ.ਐਚ.ਆਰ.ਐਮ. ਏ. ਐਮ.ਓਜ ਐਸੋਸੀਏਸਨ, ਪੰਜਾਬ, ਭਾਰਤੀ ਜਨਤਾ ਪਾਰਟੀ ਮੈਡੀਕਲ ਸੈਲ ਅਤੇ ਪੰਜਾਬ ਅਤੇ ਐਨ.ਐਚ.ਆਰ.ਐਮ ਪੰਜਾਬ ਸਟਾਫ ਨਰਸਿਜ ਇੰਪਲਾਈਜ ਯੂਨੀਅਨ, ਤਾਲਮੇਲ ਲਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ, ਪੰਜਾਬ, ਮਲਟੀਪਰਪਜ਼ ਹੈਲਥ ਵਰਕਰ ਇੰਪਲਾਈਜ਼ ਯੂਨੀਅਨ, ਮਲਟੀਪਰਪਰ ਹੈਲਥ ਵਰਕਰ ਐਕਸ਼ਨ ਕਮੇਟੀ, ਪੰਜਾਬ ਏ.ਐਨ.ਐਮ ਐਂਡ ਐਲ.ਐਚ.ਵੀ ਯੂਨੀਅਨ, ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ, ਮਾਸ ਮੀਡੀਅ ਇੰਪਲਾਈਜ਼ ਐਂਡ ਅਫਸਰ ਐਸੋਸੀਏਸਨ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ, ਟਰੇਂਡ ਦਾਈ ਯੂਨੀਅਨ, ਟਰੇਂਡ ਦਾਈ ਐਸੋਸੀਏਸ਼ਨ, ਪੰਜਾਬ, ਬੇਰੁਜਗਾਰ ਟਰੇਂਡ ਦਾਈ ਯੂਨੀਅਨ ਪੰਜਾਬ, ਸਰਕਾਰੀ ਟਰੇਂਡ ਦਾਈ ਮੁਲਾਜ਼ਮ ਯੂਨੀਅਨ, ਪੰਜਾਬ, ਮਲਟੀਪਰਪਜ਼ ਹੈਲਥ ਵਰਕਰ ਅੰਡਰ ਐਨ.ਐਚ.ਆਰ.ਐਮ, ਗੌਰਮਿੰਟ ਨਰਸਿੰਗ ਟੀਚਰਜ ਐਸੋਸੀਏਸਨ, ਪੰਜਾਬ ਅਤੇ ਪੰਜਾਬ ਨਰਸਿੰਗ ਐਸੋਸੀਏਸਨ ਐਕਸ਼ਨ ਕਮੇਟੀ, ਜ਼ਿਲ੍ਹਾ ਅੰਮਿਰਤਸਰ ਸ਼ਾਮਿਲ ਸਨ।
ਇਸ ਮੌਕੇ ਹਰਨਾਂ ਤੋਂ ਇਲਾਵਾ ਡਾ. ਏ ਕਾਰਥਿਕ ਵਧੀਕ ਸਕੱਤਰ, ਸਿਹਤ, ਸ੍ਰੀ ਏ. ਸੀ ਸ਼ਰਮਾਂ  ਵਧੀਕ ਸਕੱਤਰ, ਸਿਹਤ, ਡਾ. ਕਰਨਜੀਤ ਸਿੰਘ ਡਾਇਰੈਕਟਰ ਸਿਹਤ, ਡਾ. ਐਚ.ਐਸ ਬਾਲੀ ਡਾਇਰੈਕਟਰ ਈ.ਐਸ.ਆਈ, ਡਾ. ਰਕੇਸ਼ ਸ਼ਰਮਾਂ ਡਾਇਰੈਕਟਰ ਆਯੂਰਵੈਦਾ, ਸ੍ਰੀ ਰਮੇਸ਼ ਸ਼ਾਰਧਾ ਇੰਚਾਰਜ ਹੋਮੋਇਓਪੈਥੀ, ਡਾ. ਵੀ.ਕੇ ਗਗਨੇਜਾ ਸਟੇਟ ਪ੍ਰੋਗਰਾਮ ਮਨੇਜਰ ਐਨ.ਐਚ.ਆਰ.ਐਮ.

Facebook Comment
Project by : XtremeStudioz