Close
Menu

ਸਿਖ਼ਰਲੇ ਕ੍ਰਮ ਨੇ ਨਹੀਂ ਨਿਭਾਈ ਜ਼ਿੰਮੇਦਾਰੀ: ਬੈਲੀ

-- 28 April,2015

ਮੋਹਾਲੀ- ਘਰੇਲੂ ਮੈਦਾਨ ‘ਤੇ ਵੀ ਜਿੱਤ ਤੋਂ ਵਾਂਝੀ ਰਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਕਪਤਾਨ ਜਾਰਜ ਬੈਲੀ ਨੇ ਸਨਰਾਈਜ਼ਰਸ ਹੈਦਰਾਬਾਦ ਹੱਥੋਂ ਮਿਲੀ ਹਾਰ ਲਈ ਬੱਲੇਬਾਜ਼ਾਂ ਅਤੇ ਖਾਸ ਤੌਰ ‘ਤੇ ਸਿਖ਼ਰਲੇ ਕ੍ਰਮ ਨੂੰ ਜ਼ਿੰਮੇਦਾਰ ਠਹਿਰਾਇਆ ਹੈ।
ਬੈਲੀ ਨੇ ਕਿਹਾ ਕਿ ਸਾਡਾ ਸਿਖ਼ਰਲਾ ਕ੍ਰਮ ਇਕ ਵਾਰ ਫਿਰ ਅਸਫ਼ਲ ਰਿਹਾ। ਮੈਂ ਇਕ ਵਾਰ ਫਿਰ ਜ਼ਿੰਮੇਵਾਰੀ ਲੈਂਦਾ ਹਾਂ। ਸਾਨੂੰ ਇਕ ਮਜਬੂਤ ਸਾਂਝੇਦਾਰੀ ਦੀ ਜਰੂਰਤ ਸੀ ਪਰ ਅਸੀਂ ਉਹ ਨਹੀਂ ਨਿਭਾਅ ਸਕੇ। ਇਹ ਬਹੁਤ ਆਸਾਨ ਟੀਚਾ ਸੀ ਪਰ ਸਾਡਾ ਸਿਖ਼ਰਲਾ ਕ੍ਰਮ ਅਹਿਮ ਮੌਕੇ ‘ਤੇ ਰਨ ਹੀ ਨਹੀਂ ਜੋੜ ਸਕਿਆ। ਨਰਾਜ਼ ਕਪਤਾਨ ਨੇ ਕਿਹਾ ਕਿ ਅਸੀਂ ਅਜਿਹੇ ਖਿਡਾਰੀਆਂ ਦੀ ਤਲਾਸ਼ ‘ਚ ਜੁੱਟੇ ਹਾਂ ਜੋ ਵੱਡੀ ਸਾਂਝੇਦਾਰੀ ਕਰ ਸਕਣ। ਅਸੀਂ ਇਸ ਵਾਰ ਵੀ ਪਿਛਲੇ ਸਾਲ ਵਾਂਗ ਹੀ ਮਿਹਨਤ ਕਰ ਰਹੇ ਹਾਂ ਅਤੇ ਸਾਡੇ ਯਤਨਾਂ ‘ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ ਹੈ ਪਰ ਚੀਜ਼ਾਂ ਸਾਡੇ ਅਨੁਕੂਲ ਨਹੀਂ ਹੋ ਰਹੀਆਂ ਹਨ।

Facebook Comment
Project by : XtremeStudioz