Close
Menu

ਸਿੰਗਲਾ ਵੱਲੋਂ ਸੰਗਰੂਰ ਸਟੇਸ਼ਨ ਤੋਂ ਸ਼ਤਾਬਦੀ ਐਕਸਪ੍ਰੈਸ ਨੂੰ ਝੰਡੀ

-- 09 September,2013

8ptnw90

ਸੰਗਰੂਰ,9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਹੁਣ ਰੋਜ਼ਾਨਾ ਨਵੀਂ ਦਿੱਲੀ ਤੋਂ ਲੁਧਿਆਣਾ ਵਾਇਆ ਸੰਗਰੂਰ ਚੱਲਿਆ ਕਰੇਗੀ। ਇਥੇ ਰੇਲਵੇ ਸਟੇਸ਼ਨ ’ਤੇ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਨੇ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ਤਾਬਦੀ ਐਕਸਪ੍ਰੈਸ ਹਫ਼ਤੇ ਵਿਚ ਸਿਰਫ਼ ਦੋ ਦਿਨ ਹੀ ਚਲਦੀ ਸੀ ਪਰੰਤੂ ਹੁਣ ਪੂਰਾ ਹਫ਼ਤਾ ਚੱਲੇਗੀ। ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਚਲ ਕੇ ਸਵੇਰੇ 10.56 ਮਿੰਟ ਵਜੇ ਸੰਗਰੂਰ ਰੇਲਵੇ ਸਟੇਸ਼ਨ ਪੁੱਜੇਗੀ ਅਤੇ ਸ਼ਾਮ ਨੂੰ 5.50 ਮਿੰਟ ’ਤੇ ਵਾਪਸ ਦਿੱਲੀ ਲਈ ਰਵਾਨਾ ਹੋਵੇਗੀ।

ਸ਼ਤਾਬਦੀ ਨੂੰ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਸ੍ਰੀ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸ਼ਤਾਬਦੀ ਐਕਸਪ੍ਰੈਸ ਨੂੰ ਹਫ਼ਤੇ ਦੇ ਸਾਰੇ ਦਿਨਾਂ ਲਈ ਚਾਲੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਕਿ ਉਨ੍ਹਾਂ ਦੇ ਹਲਕੇ ਦੇ ਲੋਕ ਰੇਲ ਸਹੂਲਤ ਰਾਹੀਂ ਦੇਸ਼ ਦੇ ਵੱਖ-ਵੱਖ ਖੇਤਰਾਂ ਨਾਲ ਜੁੜ ਸਕਣ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਡੀ.ਆਰ.ਐਮ. ਸ੍ਰੀ ਕੇ.ਐਲ. ਕੈਥਪਾਲ, ਸੀਨੀਅਰ ਡੀ.ਸੀ.ਐਮ. ਗੁਲਸ਼ਨ, ਸ਼ਟੇਸ਼ਨ ਸੁਪਰਡੰਟ ਓ.ਪੀ.ਗਰਗ, ਅਸ਼ਵਨੀ ਕੁਮਾਰ ਆਦਿ ਮੌਜੂਦ ਸਨ।

Facebook Comment
Project by : XtremeStudioz