Close
Menu

ਸਿੰਗਲ ਸਟੇਜ ਕਰ ਪ੍ਰਣਾਲੀ ਲਾਗੂ ਕੀਤੀ ਜਾਵੇਗੀ – ਸੁਖਬੀਰ ਬਾਦਲ

-- 06 November,2013
2ਚੰਡੀਗੜ੍ਹ,6 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਸਰਕਾਰ ਨੇ ਰਾਜ ਵਿਚ ਕਰ ਇਕੱਤਰ ਕਰਨ ਦੀ ਵਿਧੀ ਨੂੰ ਸਰਲ ਬਣਾਉਣ ਲਈ ਰਾਜ ਵਿਚ ਸਿੰਗਲ ਸਟੇਜ ਕਰ ਪ੍ਰਕ੍ਰਿਆ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੱਖਾਂ ਛੋਟੇ ਵਪਾਰੀਆਂ/ ਪ੍ਰਚੂਨ ਵਪਾਰੀਆਂ ਨੂੰ ਰਾਹਤ ਮਿਲ ਸਕੇ।
ਇਹ ਫੈਸਲਾ ਅੱਜ ਇਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 14 ਨਵੰਬਰ ਨੂੰ ਐਲਾਨੀ ਜਾ ਰਹੀ ਨਵੀ ਵਪਾਰਕ ਨੀਤੀ ਦੀ ਰੂਪਰੇਖਾ ਬਾਰੇ ਵਿਚਾਰ ਵਟਾਂਦਰੇ ਲਈ ਇਕੱਤਰ ਮੰਤਰੀ ਸਾਹਿਬਾਨਾਂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ।
ਵਿਚਾਰ ਵਟਾਂਦਰੇ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਸਿੰਗਲ ਸਟੇਜ ਕਰ ਪ੍ਰਕ੍ਰਿਆ ਸਾਰੀਆਂ ਕਰਿਆਨਾਂ ਵਸਤਾਂ ਤੇ, ਟੈਲੀਵਿਯਨ ਅਤੇ ਫਰਿੱਜ, ਦਵਾਈਆਂ, ਬਰਾਂਡਡ ਜੁੱਤਿਆਂਤੇ ਲਾਗੂ ਹੋਵੇਗੀ  ਅਤੇ ਹੋਰ ਬਰਾਂਡਡ ਵਸਤਾਂ ਵੀ ਇਸ ਘੇਰੇ ਦੇ ਅੰਦਰ ਪੜਾਅ ਵਾਰ ਲਈਆਂ ਜਾਣਗੀਆਂ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਸਿੰਗਲ ਸਟੇਜ ਕਰ ਪ੍ਰਕ੍ਰਿਆਂ ਪਹਿਲੀ ਦਸੰਬਰ ਤੋ’ਂ ਲਾਗੂ ਕੀਤੀ ਜਾਵੇਗੀ।
ਭਾਜਪਾ ਪ੍ਰਤੀਨਿਧੀ ਜਿਹਨਾ ਵਿਚ ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਜੰਗਲਾਤ ਮੰਤਰੀ ਸ੍ਰੀ ਚੂਨੀ ਲਾਲ ਭਗਤ, ਸ੍ਰੀ ਤੀਕਸ਼ਣ ਸੂਦ ਸਾਬਕਾ ਮੰਤਰੀ ਅਤੇ ਸਿਆਸੀ ਸਲਾਹਕਾਰ/ਮੁੱਖ ਮੰਤਰੀ ਪੰਜਾਬ,ਸਾਬਕਾ ਚੇਅਰਮੈਨ ਪੰਜਾਬ ਵਪਾਰੀ ਬੋਰਡ ਸ੍ਰੀ ਨਰੋਤਮ ਰੱਤੀ ਅਤੇ ਹੋਰਨਾਂ ਨੇ ਇਸ ਫੈਸਲੇ ਦੀ ਪ੍ਰਸੰਸਾ ਕਰਦਿਆਂ ਕਿ ਇਸ ਨਾਲ ਲੱਖਾ ਵਪਾਰੀ ਇੰਸਪੈਕਟਰ ਰਾਜ ਤੋ’ ਮੁਕਤ ਹੋਣਗੇ ਅਤੇ ਕਿਤਾਬੀ ਹਿਸਾਬ ਕਿਤਾਬ ਤੋ’ ਵੀ ਉਹਨਾਂ ਨੂੰ ਰਾਹਤ ਮਿਲੇਗੀ।
ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਤਕਰੀਬਨ 200 ਵਪਾਰੀਆਂ ਨੂੰ ਵਪਾਰਕ ਨੀਤੀ ਐਲਾਨਣ ਸਮੇ’ ਵੱਧ ਤੋ’ ਵੱਧ ਕਰ ਅਦਾ ਕਰਨ ਸਦਕਾ ਸਨਮਾਨਿਤ ਕੀਤਾ ਜਾਵੇਗਾ।
ਨਵੀ’ ਨੀਤੀ ਮੁਤਾਬਕ ਵਪਾਰੀਆਂ ਨੂੰ ਲੋੜੀਦੀ ਹਰ ਕਿਸਮ ਦੀ ਪ੍ਰਵਾਨਗੀ ਦਾ ਕੰਮ ਆਨ ਲਾਈਨ ਹੋਵੇਗਾ ਜਿਸ ਕਾਰਨ ਉਹਨਾਂ ਨੂੰ ਅਦਾਇਗੀ ਅਤੇ ਵਿਕਰੀ ਕਰ ਸਬੰਧੀ ਸਰਕਾਰੀ ਦਫਤਰਾਂ ਦੇ ਚੱਕਰ ਨਹੀ ਲਗਾਉਣੇ ਪੈਣਗੇ।ਉਹਨਾਂ ਅੱਗੇ ਕਿਹਾ ਕਿ ਸਰਕਾਰ ਵਲੋ’ ਇੰਸਪੈਕਟਰੀ ਰਾਜ ਖਤਮ ਕਰਨ ਦਾ ਬਲਿਯੂ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ ਅਤੇ 6 ਮਹੀਨੇ ਦੇ ਅੰਦਰ ਅੰਦਰ ਇਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਇਹ ਵਪਾਰਕ ਨੀਤੀ ਕਰ ਢਾਂਚੇ ਨੂੰ ਵੀ ਸਰਲ ਬਣਾਵੇਗੀ।
ਉਨ੍ਹਾਂ ਕਿਹਾ ਕਿ ਰਾਜ ਵਿਚ ਲਗਭਗ ਢਾਈ ਲੱਖ ਵਪਾਰੀ ਹਨ ਜਿਹਨਾਂ ਵਿਚੋ’ ਕੁੱਝ ਹੀ ਨਿਯਮਾਂ ਦੀ ਪਾਲਣਾ ਕਰਦੇ ਹਨ। ਦੇਖਣ ਵਿਚ ਆਇਆ ਹੈ  ਕਿ ਕੇਵਲ 900 ਵਪਾਰੀਆਂ ਨੇ ਇਕ ਸਾਲ ਵਿਚ ਵੈਟ ਵਜੋ’ ਇਕ ਕਰੋੜ ਦੀ ਤੋ’ ਵੱਧ ਰਾਸ਼ੀ ਜਮਾਂ ਕਰਵਾਈ ਗਈ ਹੈ।
Facebook Comment
Project by : XtremeStudioz